June 20, 2026 1:47 pm

ਚੀਨ ਦੇ ਰਾਸ਼ਟਰਪਤੀ ਦਾ ਭਾਰਤ ਪੁ¤ਜਣ ’ਤੇ ਜ਼ੋਰਦਾਰ ਸਵਾਗਤ

ਅਹਿਮਦਾਬਾਦ ’ਚ ਚੀਨ ਅਤੇ ਭਾਰਤ ਵਿਚਾਲੇ 3 ਸਮਝੌਤਿਆਂ ਉ¤ਤੇ ਦਸਤਖਤ

Page-1_06 ਅਹਿਮਦਾਬਾਦ 17 ਸਤੰਬਰ (ਪੀ. ਟੀ. ਲਾਇਵ)- 3 ਦਿਨਾ ਭਾਰਤ ਦੌਰੇ ਲਈ ਇਥੇ ਪੁ¤ਜਣ ’ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਇਸ ਪਲੇਠੇ ਦੌਰੇ ਦੌਰਾਨ ਵਪਾਰ ਤੇ ਨਿਵੇਸ਼ ਸਮੇਤ ਹੋਰ ਅਨੇਕਾਂ ਖੇਤਰਾਂ ਵਿਚ ਸਮਝੌਤੇ ਹੋਣ ਦੀ ਸੰਭਾਵਨਾ ਹੈ। ਸ਼ੀ ਜਿਨਪਿੰਗ ਦਾ ਜਹਾਜ਼ ਦੁਪਹਿਰ 2.30 ਵਜੇ ਸਥਾਨਕ ਹਵਾਈ ਅ¤ਡੇ ’ਤੇ ਪੁ¤ਜਾ ਜਿਥੇ ਉਨ੍ਹਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ। ਇਥੋਂ ਉਹ ਸਿ¤ਧੇ ਹਯਾਤ ਹੋਟਲ ਗਏ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਇਤ ਨੂੰ ਤੋੜ ਕੇ ਖੁਦ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਉਨ੍ਹਾਂ ਨੂੰ ਫੁ¤ਲਾਂ ਦਾ ਗੁਲਦਸਤਾ ਭੇਂਟ ਕੀਤਾ। ਵਿਸ਼ਵ ਦੇ ਸ਼ਕਤੀਸ਼ਾਲੀ ਨੇਤਾ ਦੇ ਵਿਸ਼ੇਸ਼ ਸਨਮਾਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਇਥੇ

ਪੁ¤ਜ ਗਏ ਸਨ।
ਸ਼ੀ ਜਿਨਪਿੰਗ ਜੋ 14 ਮਾਰਚ, 2013 ਨੂੰ ਰਾਸ਼ਟਰਪਤੀ ਚੁਣੇ ਗਏ ਸਨ, ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕ¤ਤਰ ਤੇ ਕੇਂਦਰੀ ਫੌਜੀ ਕਮਿਸ਼ਨ ਦੇ ਮੁਖੀ ਵੀ ਹਨ। ਇਹ ਅਜਿਹੇ ਅਹੁ¤ਦੇ ਹਨ ਜਿਨ੍ਹਾਂ ਕਾਰਨ ਉਨ੍ਹਾਂ ਦੇ ਅਧਿਕਾਰਾਂ ਨੂੰ ਚੁਣੌਤੀ ਨਹੀਂ ਦਿ¤ਤੀ ਜਾ ਸਕਦੀ। ਇਸ ਤੋਂ ਪਹਿਲਾਂ ਮੋਦੀ ਤੇ ਸ਼ੀ ਜਿਨਪਿੰਗ ਵਿਚਾਲੇ ਜੁਲਾਈ ਵਿਚ ਬਰਾਜ਼ੀਲ ‘ਚ ਹੋਏ ਬਰਿਕਸ ਸੰਮੇਲਨ ਮੌਕੇ ਦੁਪਾਸੜ ਮੀਟਿੰਗ ਹੋਈ ਸੀ।
ਚੀਨ ਦੇ ਰਾਸ਼ਟਰਪਤੀ ਨੇ ਨਵੀਂ ਦਿੱਲੀ ਦੀ ਬਜਾਏ ਗੁਜਰਾਤ ਤੋਂ ਆਪਣੀ ਭਾਰਤ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕਿਸੇ ਪ੍ਰਮੁੱਖ ਦੇਸ਼ ਦੇ ਸ਼ਾਇਦ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਦੀ ਸਰਕਾਰੀ ਭਾਰਤ ਯਾਤਰਾ ਗੁਜਰਾਤ ਤੋਂ ਸ਼ੁਰੂ ਹੋਈ ਹੈ।
ਹਯਾਤ ਹੋਟਲ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਦੋਵਾਂ ਦੇਸ਼ਾਂ ਵਿਚਾਲੇ 3 ਸਹਿਮਤੀ ਪੱਤਰਾਂ (ਐਮ ਓ ਯੂ) ਉ¤ਤੇ ਦਸਤਖਤ ਕੀਤੇ ਗਏ ਹਨ। ਇਨ੍ਹਾਂ ਵਿੱਚ ਗੁਜਰਾਤ ਵਿੱਚ ਇੰਡਸਟਰੀਅਲ ਪਾਰਕ ਅਤੇ ਅਹਿਮਦਾਬਾਦ ਅਤੇ ਚੀਨ ਦੇ ਸ਼ਹਿਰ ਗਵਾਂਗਜੂ ਦੇ ਵਿਚਾਲੇ ਹੋਇਆ ‘ਸਿਸਟਰ ਸਿਟੀ’ ਸਮਝੌਤਾ ਸ਼ਾਮਲ ਹੈ। ਤੀਸਰਾ ਸਮਝੌਤਾ ਗਵਾਂਗਡਾਂਗ ਅਤੇ ਗੁਜਰਾਤ ਰਾਜਾਂ ਦੇ ਦਰਮਿਆਨ ਹੋਇਆ ਹੈ।

Send this to a friend