June 16, 2026 10:26 am

ਉੱਪ ਚੋਣਾਂ ਨੇ ਦਿਖਾਇਆ ਭਾਜਪਾ ਨੂੰ ਸ਼ੀਸ਼ਾ : ਦੀਪੇਂਦ੍ਰ ਹੁੱਡਾ

Page-1_16 ਚੰਡੀਗੜ੍ਹ, 16 ਸਤੰਬਰ (ਨਾਗਪਾਲ)-ਉੱਤਰ ਪ੍ਰਦੇਸ਼, ਰਾਜਸਥਾਨ ਤੇ ਗੁਜਰਾਤ ਸਮੇਤ 10 ਰਾਜਾਂ ਵਿੱਚੋਂ ਲੋਕਸਭਾ ਦੀਆਂ ਤਿੰਨ ਅਤੇ ਵਿਧਾਨ ਸਭਾ ਦੀਆਂ 33 ਸੀਟਾਂ ’ਤੇ ਹੋਈਆਂ ਉੱਪਚੋਣਾਂ ਦੇ ਨਤੀਜਿਆਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।ਇਨ੍ਹਾਂ ਰਾਜਾਂ ਦੀ ਜਨਤਾ ਨੇ ਭਾਜਪਾ ਦੇ ਨਾਅਰੇ ‘ਅੱਛੇ ਦਿਨ ਆਨੇ ਵਾਲੇ ਹਂੈ’ ਦਾ ਕਰਾਰਾ ਜਵਾਬ ਦਿੰਦੇ ਹੋਏ ਜਨਮਤ ਭਾਜਪਾ ਦੇ ਵਿਰੁਧ ਦਿੱਤਾ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਹੁਣ ਭਾਜਪਾ ਤੇ ਅੱਛੇ ਦਿਨ ਲਿਆਉਣ ਦੇ ਨਾਅਰੇ ਦੀ ਪੋਲ ਖੁੱਲ੍ਹ ਗਈ ਹੈ ਅਤੇ ਜਨਤਾ ਨੇ ਭਾਜਪਾ ਅਤੇ ਮੋਦੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।ਇਹ ਕਹਿਣਾ ਹੈ ਰੋਹਤਕ ਦੇ ਸੰਸਦ ਮੈਂਬਰ ਦੀਪੇਂਦ੍ਰ ਸਿੰਘ ਹੁੱਡਾ ਦਾ।ਉਪਚੋਣਾਂ ਦੇ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ ਸ੍ਰੀ ਦੀਪੇਂਦ੍ਰ ਨੇ ਕਿਹਾ ਕਿ ਲੋਕ ਸਭਾ ਚੋਣ ਵਿੱਚ ਭਾਜਪਾ ਨੇ ਲੋਕਾਂ ਨੂੰ

ਗੁੰਮਰਾਹ ਕਰਕੇ ਵੋਟ ਹਾਸਿਲ ਕੀਤੇ ਸਨ। ਲੋਕਾਂ ਨੂੰ ਕਿਹਾ ਗਿਆ ਸੀ ਕਿ ਮਹਿੰਗਾਈ ਖਤਮ ਹੋ ਜਾਵੇਗੀ, ਬੇਰੋਜ਼ਗਾਰੀ ਦੂਰ ਹੋਵੇਗੀ ਅਤੇ ਵਿਕਾਸ ਕੀਤਾ ਜਾਵੇਗਾ।100 ਦਿਨਾਂ ਜੀ ਮੋਦੀ ਸਰਕਾਰ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ ਹੈ।ਉਨ੍ਹਾਂ ਨੇ ਕਿਹਾ ਕਿ ਦੇਸ਼ ਕੀ ਜਨਤਾ ਨੇ ਭਾਜਪਾ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ ਅਤੇ ਉੱਪਚੋਣ ਦੇ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਨਤਾ 100 ਦਿਨਾਂ ਵਿੱਚ ਹੀ ਭਾਜਪਾ ਤੋਂ ਤੰਗ ਆ ਚੁਕੀ ਹੈ। ਇਸ ਤੋਂ ਪਹਿਲਾਂ ਵੀ ਬਿਹਾਰ, ਕਰਨਾਟਕ ਤੇ ਪੰਜਾਬ ਵਿੱਚ ਹੋਈਆਂ ਉੱਪਚੋਣਾਂ ਵਿੱਚ ਭਾਜਪਾ ਨੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸ੍ਰੀ ਦੀਪੇਂਦ੍ਰ ਨੇ ਕਿਹਾ ਕਿ ਆਪੋਜੀਸ਼ਨ ਵਿੱਚ ਬੈਠਕੇ ਵੱਡੇ-ਵੱਡੇ ਵਾਅਦੇ ਕਰਨਾ ਬੜਾ ਆਸਾਨ ਹੈ। ਸੱਤਾਧਾਰੀ ਕਾਂਗਰਸ ਪਾਰਟੀ ਉੱਤੇ ਆਪੋਜੀਸ਼ਨ ਵਿੱਚ ਰਹਿੰਦੇ ਹੋਏ ਭਾਜਪਾ ਨੇ ਵੱਡੇ-ਵੱਡੇ ਦੋਸ਼ ਲਾਏ ਸਨ। ਹੁਣ ਜਦ ਭਾਜਪਾ ਖੁਦ ਸੱਤਾ ਵਿੱਚ ਆ ਚੁਕੀ ਹੈ ਤਾਂ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਕੇ ਦਿਖਾਏ। ਸ੍ਰੀ ਦੀਪੇਂਦ੍ਰ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਭਾਜਪਾ ਮੋਦੀ ਦੇ ਸਹਾਰੇ ਚੋਣ ਜਿੱਤਣ ਦਾ ਸੁਪਨਾ ਦੇਖ ਰਹੀ ਹੈ। ਉਨ੍ਹਾਂ ਨੇ ਭਾਜਪਾ ਨੂੰ ਚੁਨੌਤੀ ਦਿੰਦੇ ਹੋਏ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰਕੇ ਚੋਣ ਲੜੇ।ਭਾਜਪਾ ਰਾਜ ਦੀ ਜਨਤਾ ਨੂੰ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੌਣ ਹੋਵੇਗਾ।

Send this to a friend