ਮੁੰਬਈ, 15 ਸਤੰਬਰ (ਪੀ. ਟੀ.)- ਮਹਾਰਾਸ਼ਟਰ ਵਿਧਾਨਸਭਾ ਚੋਣ ’ਚ ਸੀਟਾਂ ਦੇ ਮਾਮਲੇ ’ਤੇ ਉੱਭਰੇ ਮਤਭੇਦਾਂ ‘ਚ ਸ਼ਿਵ ਸੈਨਾ ਪ੍ਰਮੁੱਖ ਉੱਧਵ ਠਾਕਰੇ ਨੇ ਕਿਹਾ ਹੈ ਕਿ ਭਾਜਪਾ ਨਾਲ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਗੱਲਬਾਤ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਚੋਣ ਤੋਂ ਪਹਿਲਾਂ ਅਜਿਹੇ ਮਤਭੇਦ ਸਾਹਮਣੇ ਆਉਂਦੇ ਹਨ।