June 16, 2026 10:44 pm

ਜਿਹਾਦੀ ਸਮੂਹ ਆਈ.ਐਸ.ਆਈ.ਐਸ. ਵੱਲੋਂ ਬ੍ਰਿਟਿਸ਼ ਸਹਾਇਤਾ ਕਰਮੀ ਦਾ ਸਿਰ ਕਲਮ

ਵਾਸ਼ਿੰਗਟਨ, 14 ਸਤੰਬਰ (ਪੀ. ਟੀ.)- ਜਿਹਾਦੀ ਸਮੂਹ ਇਸਲਾਮਿਕ ਸਟੇਟ ਨੇ ਇਕ ਬ੍ਰਿਟਿਸ਼ ਸਹਾਇਤਾ ਕਰਮਚਾਰੀ ਡੇਵਿਡ ਹੈਨਿਸ ਦਾ ਸਿਰ ਕਲਮ ਕਰਨ ਦਾ ਦਾਅਵਾ ਕੀਤਾ ਹੈ । ਦੋ ਅਮਰੀਕੀ ਪੱਤਰਕਾਰਾਂ ਦੀਆਂ ਹੱਤਿਆਵਾਂ ਤੋਂ ਬਾਅਦ ‘ਚ ਇਸ ਤਰ੍ਹਾਂ ਦੀ ਹੱਤਿਆ ਦਾ ਇਹ ਤੀਸਰਾ ਮਾਮਲਾ ਹੈ। ਇਸਲਾਮਿਕ ਸਮੂਹ ਨੇ ਕੱਲ੍ਹ ਵੀਡੀਓ ਜਾਰੀ ਕੀਤਾ ਜੋ ਇਕ ਨਿੱਜੀ ਅੱਤਵਾਦੀ ਨਿਗਰਾਨੀ ਸਮੂਹ ਐਸ.ਆਈ.ਟੀ.ਈ. ਦੀ ਵੈੱਬਸਾਈਟ ‘ਤੇ ਮੌਜੂਦ ਹੈ। ਵੀਡੀਓ ‘ਚ ਕਥਿਤ ਤੌਰ ‘ਤੇ ਇਕ ਨਕਾਬਪੋਸ਼ ਅੱਤਵਾਦੀ ਸਿਰ ਕਲਮ ਕਰਦਾ ਹੋਇਆ ਦਿਖਾਇਆ ਗਿਆ ਹੈ।ਓਬਾਮਾ ਵੱਲੋਂ ਸਖ਼ਤ ਆਲੋਚਨਾ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਦੁਆਰਾ ਬਰਤਾਨੀਆ ਦੇ ਨਾਗਰਿਕ ਦੀ ਕੀਤੀ ਗਈ ਘਿਣਾਉਣੀ ਹੱਤਿਆ ਦੀ ਸਖ਼ਤ ਆਲੋਚਨਾ ਕੀਤੀ ਹੈ। ਹਾਲ ਹੀ ‘ਚ ਇਸਲਾਮਿਕ ਸਟੇਟ ਨੇ ਦੋ ਅਮਰੀਕੀ ਪੱਤਰਕਾਰਾਂ ਦੀ ਵੀ ਹੱਤਿਆ ਕੀਤੀ ਸੀ। ਓਬਾਮਾ ਨੇ ਇਕ ਬਿਆਨ ‘ਚ

ਕਿਹਾ ਕਿ ਅਮਰੀਕਾ ਅੱਤਵਾਦੀ ਸਮੂਹ ਆਈ.ਐਸ.ਆਈ.ਐਲ. ਦੁਆਰਾ ਬ੍ਰਿਟਿਸ਼ ਨਾਗਰਿਕ ਡੇਵਿਡ ਹੈਨਿਸ ਦੀ ਘਿਣਾਉਣੀ ਹੱਤਿਆ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਾ ਹੈ। ਉਨ੍ਹਾਂ ਨੇ ਬਰਤਾਨੀਆ ਦੇ ਲੋਕਾਂ ਅਤੇ ਹੈਨਿਸ ਦੇ ਪਰਿਵਾਰ ਵਾਲਿਆ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਆਈ.ਐਸ. ਅੱਤਵਾਦੀਆਂ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ‘ਚ ਬਰਤਾਨੀਆ ਦੇ ਕਰਮਚਾਰੀ ਡੇਵਿਡ ਹੈਨਿਸ ਦਾ ਸਿਰ ਕਲਮ ਕਰਦੇ ਹੋਏ ਦਿਖਾਇਆ ਗਿਆ ਹੈ। ਪਿਛਲੇ ਸਾਲ ਸੀਰੀਆ ‘ਚ ਹੈਨਿਸ ਨੂੰ ਅਗਵਾ ਕਰ ਲਿਆ ਗਿਆ ਸੀ।

Send this to a friend