June 17, 2026 10:27 pm

ਨਵਾਂ ਗਾਓਂ ਪੁਲਿਸ ਨੇ 1ਲੱਖ 50 ਹਜ਼ਾਰ ਰੁਪਏ ਕੀਮਤ ਦੇ ਸੋਨੇ,ਚਾਂਦੀ ਦੇ ਜ਼ੇਵਰਾਤ ਸਮੇਤ ਮੋਬਾਇਲ ਫੋਨ, ਮੋਟਰ ਸਾਇਕਲ ਕੀਤੇ ਬ੍ਰਮਾਦ: ਸੰਧੂ

ਨਵਾਂ ਗਾਓਂ (ਐਸ.ਏ.ਐਸ ਨਗਰ), 14 ਸਤੰਬਰ (ਨਾਗਪਾਲ)- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ  ਜਿਲ੍ਹਾ ਪੁਲਿਸ ਮੁੱਖੀ ਸ. ਇੰਦਰ ਮੋਹਨ ਸਿੰਘ ਭੱਟੀ ਦੀਆਂ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਕੰਮ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਵੱਖ ਵੱਖ ਥਾਣਿਆਂ ਵਿਚ ਦਰਜ ਕਰੀਬ ਇਕ ਦਰਜਨ ਚੋਰੀ ਦੇ ਕੇਸ ਟਰੇਸ ਕੀਤੇ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਕਰੀਬ 1ਲੱਖ 50 ਹਜ਼ਾਰ ਰੁਪਏ ਦੀ ਕੀਮਤ ਦੇ ਸੋਨੇ ਚਾਂਦੀ ਦੇ ਜੇਵਰਾਤ ਸਮੇਤ 10ਮੋਬਾਇਲ ਫੌਨ,ਇਕ ਐਪਲ ਆਈ ਫੌਨ, ਏ.ਟੀ.ਐਮ ਕਾਰਡ, ਐਕਟਿਵਾ, ਤਿੰਨ ਮੋਟਰ ਸਾਇਕਲ ਅਤੇ 11 ਹਜ਼ਾਰ ਰੁਪਏ ਨਕਦ ਬ੍ਰਾਮਦ ਕਰਨ ਵਿਚ ਪੁਲਿਸ ਨੂੰ  ਸਫਲਤਾ ਹਾਸਲ ਹੋਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੁਲਿਸ ਕਪਤਾਨ (ਹੈ.ਕੁ) ਸ੍ਰੀ ਹਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਆਲਮ ਵਿਜੈ ਸਿੰਘ ਡੀ ਐਸ ਪੀ ਸਿਟੀ-1 ਦੀ ਨਿਗਰਾਨੀ ਹੇਠ ਇੰਸਪੈਕਟਰ ਸ੍ਰੀ ਰਘਬੀਰ

ਸਿੰਘ ਮੁੱਖ ਅਫਸਰ ਥਾਣਾਂ ਨਵਾਂ ਗਾਓਂ  ਨੇ ਥਾਣਾ ਹਜਾ ਦੇ ਏਰੀਆ ਵਿਚ ਵੱਖ ਵੱਖ ਥਾਵਾਂ ਤੇ ਨਾਕਾਬੰਦੀ/ਗਸਤ ਸ਼ੱਕੀ ਵਿਆਕਤੀਆਂ ਦੀ ਤਲਾਸ ਲਈ ਲਗਾਈਆ ਹੋਈਆ ਸਨ ਜਿਸਦੇ ਤਹਿਤ ਏ.ਐਸ.ਆਈ ਹਰਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਬਾ-ਹੱਦ ਰਕਬਾ ਨਵਾਂ ਗਾਓਂ ਬੇ-ਆਬਾਦ 25 ਕਿਲ੍ਹਾ ਜ਼ਮੀਨ ਵਿਚੋ ਆਸੀਸ ਉਰਫ ਨਾਟਾ ਪੁੱਤਰ  ਰਾਜਿੰਦਰ ਕੁਮਾਰ, ਬੋਬੀ ਪਾਸਵਾਨ ਪੁੱਤਰ ਰਾਮ ਬ੍ਰਿਜ ਪਾਸਵਾਨ ਅਤੇ ਸੰਨੀ ਕੁਮਾਰ ਨੂੰ ਗ੍ਰਿਫਤਾਰ ਕੀਤਾ  ਜਿਹਨਾ ਦੀ ਪੁਛ ਗਿਛ ਤੇ ਇੱਕ ਹੋਰ ਲੜਕਾ ਸੁਬੀਰ ਪਾਤਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਸ. ਸੰਧੂ ਨੇ ਦੱਸਿਆ ਕਿ  ਗ੍ਰਿਫਤਾਰ ਕੀਤੇ ਮੁਲਜ਼ਮਾਂ ਪਾਸੋ ਕਰੀਬ ਇਕ ਲੱਖ 50 ਹਜ਼ਾਰ ਰੁਪਏ ਦੇ ਸੋਨਾ ਚਾਂਦੀ ਜੇਵਰਾਤ, 10 ਮੋਬਾਇਲ ਫੋਨ, ਇੱਕ ਐਪਲ ਆਈ ਫੌਨ , ਇੱਕ ਏ ਟੀ ਐਮ ਕਾਰਡ, ਚੋਰੀ ਦੀ ਐਕਟਿਵਾ ਤੇ ਤਿੰਨ ਮੋਟਰ ਸਾਇਕਲ ਅਤੇ 11 ਹਜ਼ਾਰ ਰੁਪਏ ਨਕਦ ਬ੍ਰਾਮਦ ਹੋਏ। ਇਹਨਾਂ ਦੀ ਗ੍ਰਿਫਤਾਰੀ ਕਰਨ ਨਾਲ ਕਰੀਬ ਇੱਕ ਦਰਜਨ ਚੋਰੀ ਦੇ ਕੇਸ ਟਰੇਸ ਹੋਏ । ਉਨ੍ਹਾਂ ਦੱਸਿਆ ਕਿ  ਇਸ ਗੈਂਗ ਵਿਚ ਨਾ-ਬਾਲਗ ਲੜਕੇ ਆਸੀਸ ਉਰਫ ਨਾਟਾ , ਬੋਵੀ ਪਾਸਵਾਨ, ਸੁਬੀਰ ਅਤੇ ਸੰਨੀ ਦੀ ਸਹਾਇਤਾ ਨਾਲ ਘਰ ਦੇ ਰੋਸ਼ਨਦਾਨਾ ਨੂੰ ਤੋੜ ਕੇ  ਚੋਰੀ ਨੂੰ ਅੰਜਾਮ ਦਿੰਦੇ ਸਨ।
ਬੋਬੀ ਪਾਸਵਾਨ ਨੂੰ ਪਹਿਲਾਂ ਵੀ ਮੁਕੱਦਮਾ ਨੰਬਰ 63 ਮਿਤੀ 27-06-13  ਅ/ਧ 379,411 ਆਈ ਪੀ ਸੀ ਥਾਣਾ ਨਵਾਂ ਗਾਓਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ । ਇਹ ਨਾ-ਬਾਲਗ ਕਰੀਬ 14 ਮਹੀਨੇ ਤੋਂ ਕੇਸ  ਦਾ ਨਿਪਟਾਰਾ ਹੋਣ ਕਾਰਨ ਹੁਣ ਬਾਹਰ ਸੀ।

Send this to a friend