June 18, 2026 3:53 pm

ਸੜਕ ਹਾਦਸਿਆਂ ’ਚ ਕਮੀ ਲਈ ਨਵਾਂ ‘ਮੋਟਰ ਵਾਹਨ’ ਕਾਨੂੰਨ ਛੇਤੀ

ਨਵੀਂ ਦਿੱਲੀ, 14 ਸਤੰਬਰ (ਪੀ. ਟੀ.)- ਸੜਕ ਹਾਦਸਿਆਂ ਵਿਚ ਕਮੀ ਲਿਆਉਣ ਲਈ ਸਰਕਾਰ ਨੇ ਪ੍ਰਸਤਾਵਤ ਨਵੇਂ ਕਾਨੂੰਨ ‘ਚ ਵਾਹਨਾਂ ਚਾਲਕਾਂ ਨੂੰ ਸੜਕ ਸੁਰੱਖਿਆ ‘ਤੇ ਡਰਾਈਵਿੰਗ ਕਰਦੇ ਸਮੇਂ ਵਿਸ਼ੇਸ਼ ਸੰਵੇਦਨਸ਼ੀਲ ਉਪਕਰਣ ਲਗਾਉਣੇ ਹੋਣਗੇ। ਇਹ ਉਪਕਰਣ ਅਜਿਹੇ ਹੋਣਗੇ ਜੋ ਖਾਸ ਹਾਲਾਤਾਂ ਵਿਚ ਵਾਹਨ ਦੀ ਗਤੀ ‘ਤੇ ਕੰਟਰੋਲ ਕਰ ਲੈਣਗੇ ਅਤੇ ਡਰਾਈਵਰ ਨੂੰ ਚੌਕਸ ਰੱਖਣਗੇ। ਇਸ ਤੋਂ ਇਲਾਵਾ ਝਪਕੀ ਲੱਗਣ ‘ਤੇ ਡਰਾਈਵਰ ਨੂੰ ਸਾਵਧਾਨ ਕਰ ਦੇਣਗੇ। ਮੋਦੀ ਸਰਕਾਰ ਨੇ ਭਾਰੀ ਜੁਰਮਾਨੇ ਅਤੇ ਜੇਲ ਦੀ ਸਜ਼ਾ ਵਰਗੀਆਂ ਵਿਵਸਥਾਵਾਂ ਜ਼ਰੀਏ ਅਗਲੇ ਪੰਜ ਸਾਲ ਵਿਚ ਘੱਟ ਤੋਂ ਘੱਟ ਦੋ ਲੱਖ ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕ ਟਰਾਂਸਪੋਰਟ ਅਤੇ ਸੁਰੱਖਿਆ ਬਿੱਲ 2014 ਅਧੀਨ ਇਹ ਪ੍ਰਸਤਾਵ ਰੱਖਿਆ ਹੈ।ਜ਼ਿਕਰਯੋਗ ਹੈ ਕਿ ਪੇਸ਼ ਕੀਤੇ ਗਏ ਬਿੱਲ ਦੇ ਮਸੌਦੇ ਮੁਤਾਬਕ ਮੋਟਰ ਵਾਹਨ ਐਕਟ ਵਿਚ ਇੰਟੇਲੀਜੈਂਟ ਸਪੀਡ ਅਡਾਪਟੇਸ਼ਨ, ਡਰਾਈਵਰ ਅਲਰਟ ਕੰਟਰੋਲ

, ਡਿਸਟੇਂਸ ਕਲਾਜਰ ਰੇਟ ਡਿਟੇਕਸ਼ਨ ਅਤੇ ਗਰੀਨ ਬਾਕਸ ਮਾਨੀਟਰਿੰਗ ਵਰਗੀਆਂ ਤਕਨਾਲੋਜੀਆਂ ਲਾਉਣ ਦੀ ਗੱਲ ਕਹੀ ਗਈ ਹੈ।
ਇਸ ਬਿੱਲ ਦਾ ਉਦੇਸ਼ ਸੜਕ ਹਾਦਸਿਆਂ ਵਿਚ ਮੌਤ ‘ਚ ਕਮੀ ਲਿਆਉਣਾ ਹੈ। ਭਾਰਤ ਵਿਚ ਹਰ ਸਾਲ ਤਕਰੀਬਨ 5 ਲੱਖ ਸੜਕ ਹਾਦਸੇ ਹੁੰਦੇ ਹਨ। ਬਿੱਲ ਦੇ ਮਸੌਦੇ ਵਿਚ ਯਾਤਰੀਆਂ ਲਈ ਵੀ ਸੀਟ ਬੈਲਟ ਬੰਨਣਾ ਜ਼ਰੂਰੀ ਹੈ। ਸੀਟ ਬੈਲਟ ਬੰਨਣ ਨਾਲ ਜੁੜੀਆਂ ਵਿਵਸਥਾਵਾਂ ਦੇ ਉਲੰਘਣ ਲਈ 5000 ਰੁਪਏ ਤੱਕ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।

Send this to a friend