June 20, 2026 6:13 am

24 ਨੂੰ ਮੰਗਲ ਦੇ ਗ੍ਰਹਿਪੰਧ ’ਚ ਪਹੁੰਚੇਗਾ ਮੰਗਲਯਾਨ

ਚੇਨਈ, 13 ਸਤੰਬਰ (ਪੀ. ਟੀ)- ਭਾਰਤ ਦੇ ਮਹੱਤਵਪੂਰਨ ਮਾਰਸ ਆਰਬਿਟਰ ਮਿਸ਼ਨ ਇਸ ਮਹੀਨੇ ਦੇ ਅਖੀਰ ‘ਚ ਮੰਗਲ ਦੀ ਜਮਾਤ ‘ਚ ਪਹੁੰਚਣ ਦੀ ਤਿਆਰੀ ‘ਚ ਹੈ। ਇਸਰੋ ਨੇ ਦੱਸਿਆ ਕਿ ਐਮ.ਓ.ਐਮ. ਚੰਗੀ ਸਥਿਤੀ ‘ਚ ਹੈ ਅਤੇ ਉਸ ਨੇ ਆਪਣੀ ਯਾਤਰਾ ਦਾ 95 ਫੀਸਦੀ ਹਿੱਸਾ ਪੂਰਾ ਕਰ ਲਿਆ ਹੈ ਜੋ ਕਰੀਬ 2110 ਲੱਖ ਕਿਲੋਮੀਟਰ ਬਣਦਾ ਹੈ। ਐਮ.ਓ.ਐਮ. ਕਈ ਮਹੱਤਵਪੂਰਨ ਜਾਣਕਾਰੀਆਂ ਭੇਜ ਰਿਹਾ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਆਪਣੇ ਮਾਈਕਰੋ ਬਲਾਗ ਸਾਈਟ ’ਤੇ ਦੱਸਿਆ ਹੈ ਕਿ ਐਮ.ਓ.ਐਮ ਇਸਰੋ ਨੂੰ ਲਗਾਤਾਰ ਜਾਣਕਾਰੀਆਂ ਭੇਜ ਰਿਹਾ ਹੈ। ਵਿਗਿਆਨੀ 24 ਸਤੰਬਰ ਨੂੰ ਮਿਸ਼ਨ ਦੇ ਤਰਲ ਇੰਜਣ ਨੂੰ ਫਿਰ ਤੋਂ ਸ਼ੁਰੂ ਕਰਨਗੇ ਜੋ ਕਿ ਇਕ ਚੁਣੌਤੀਪੂਰਨ ਕਾਰਜ ਹੈ।

Send this to a friend