June 20, 2026 4:54 am

ਪਠਾਨਕੋਟ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਕਰਨ ਲਈ ਯਤਨ ਜਾਰੀ : ਵਿਨੋਦ ਖੰਨਾ

ਪਠਾਨਕੋਟ, 13 ਸਤੰਬਰ (ਪੀ. ਟੀ.) – ਸਰਕਾਰਾਂ ਵੱਲੋਂ ਖ਼ਰਚਿਆ ਹਜ਼ਾਰਾਂ ਕਰੋੜ ਰੁਪਇਆ ਪਿਛਲੀਆਂ ਸਰਕਾਰਾਂ ਦੇ ਨਿਕੰਮੇਪਣ ਕਰਕੇ ਮਿੱਟੀ ‘ਚ ਮਿਲਿਆ ਪਿਆ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਖ਼ਰਚੇ ਹੋਏ ਕਰੋੜਾਂ ਰੁਪਏ ਲੋਕਾਂ ਦੇ ਕੰਮ ਆ ਸਕਣ ਤੇ ਜਨਤਾ ਨੂੰ ਇਸ ਦਾ ਭਰਪੂਰ ਫ਼ਾਇਦਾ ਮਿਲ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਲੋਕ ਸਭਾ ਮੈਂਬਰ ਤੇ ਭਾਜਪਾ ਦੇ ਉੱਘੇ ਆਗੂ ਵਿਨੋਦ ਖੰਨਾ ਨੇ ਕੀਤਾ। ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਪਿਛਲੇ ਕਾਰਜਕਾਲ ਵੇਲੇ ਗੁਰਦਾਸਪੁਰ ਸੰਸਦੀ ਏਰੀਏ ਦੇ ਲੋਕਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਪਠਾਨਕੋਟ ਵਿਖੇ ਹਵਾਈ ਅੱਡੇ ਦੀ ਉਸਾਰੀ ਕਰਵਾਈ ਸੀ, ਜਿਸ ਨਾਲ ਇਸ ਹਲਕੇ ਦੇ ਲੋਕ ਹਵਾਈ ਸੇਵਾਵਾਂ ਨਾਲ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜ ਗਏ ਸਨ ਤੇ ਪਠਾਨਕੋਟ ਵਿਸ਼ਵ ਦੇ ਹਵਾਈ ਨਕਸ਼ੇ ‘ਤੇ ਉੱਭਰਨ ਤੋਂ ਇਲਾਵਾ ਇਸ ਨਾਲ ਜੁੜੇ ਰੁਜ਼ਗਾਰਾਂ ਦਾ ਲਾਭ ਪ੍ਰਾਪਤ

ਕਰਨ ਵਾਲਾ ਸ਼ਹਿਰ ਬਣ ਗਿਆ ਸੀ। ਪਰ ਪਿਛਲੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਇੱਥੋਂ ਦੀ ਹਵਾਈ ਸੇਵਾ ਬੰਦ ਹੋ ਗਈ। ਜਿਸ ਕਰਕੇ ਲੋਕ ਇਸ ਹਵਾਈ ਅੱਡੇ ਤੋਂ ਹੋਣ ਵਾਲੇ ਫ਼ਾਇਦੇ ਤੋਂ ਵਾਂਝੇ ਹੋ ਗਏ।

Send this to a friend