ਸ੍ਰੀਨਗਰ, 12 ਸਤੰਬਰ (ਪੀ. ਟੀ.)- ਜੰਮੂ-ਕਸ਼ਮੀਰ ’ਚ 6 ਦਿਨ ਪਹਿਲਾਂ ਆਏ ਭਿਆਨਕ ਹੜ੍ਹ ਨੂੰ ਯਾਦ ਕਰਦੇ ਹੋਏ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਕੋਲ ਕਈ ਸਰਕਾਰ ਨਹੀਂ ਸੀ ਕਿਉਂਕਿ ਸਾਰੀ ਵਿਵਸਥਾ ਇਕ ਸਦੀ ਤੋਂ ਵੀ ਜਿਆਦਾ ਸਮੇਂ ਦੇ ਭਿਆਨਕ ਹੜ੍ਹ ‘ਚ ਰੁੜ ਗਿਆ। ਉਨ੍ਹਾਂ ਦੀ ਆਪਣੀ ਰਿਹਾਇਸ਼ ‘ਚ ਬਿਜਲੀ ਨਹੀਂ ਸੀ। ਉਨ੍ਹਾਂ ਦਾ ਮੋਬਾਈਲ ਫੋਨ ਸੰਪਰਕ ਵਿਚ ਨਹੀਂ ਸੀ ਪਰ ਉਹ ਗੈਸਟ ਹਾਊਸ ਤੋਂ ਕੰਮ ਕਰ ਰਹੇ ਹਨ ਜਿਥੇ ਉਨ੍ਹਾਂ ਨੇ ਇਕ ੱਅਸਥਾਈ ਮਿੰਨੀ ਸਕੱਤਰ ਸਥਾਪਿਤ ਕੀਤਾ ਤਾਂ ਜੋ ਬਚਾਅ ਅਤੇ ਰਾਹਤ ਕਾਰਜਾਂ ਨੂੰ ਨਿਰਦੇਸ਼ ਦਿੱਤਾ ਸਕੇ। ਉਮਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਡੁੱਬ ਗਈ ਸੀ। ਉਨ੍ਹਾਂ ਕੋਲ 36 ਘੰਟਿਆਂ ਤੱਕ ਕੋਈ ਸਰਕਾਰ ਨਹੀਂ ਸੀ।