June 17, 2026 7:47 am

ਪੀ. ਆਰ. ਟੀ. ਸੀ. ਐਸੋਸੀਏਸ਼ਨ ਸੰਗਰੂਰ ਤੇ ਬਰਨਾਲਾ ਡਿਪੂ ਦੇ ਪੈਨਸ਼ਨਰਾਂ ਵੱਲੋਂ ਸਰਕਾਰ ਵਿਰੁੱਧ ਧਰਨਾ

Page-1_19 ਸੰਗਰੂਰ 10 ਸਤੰਬਰ (ਹਰਜੀਤ ਸਿੰਘ ਹਸਨਪੁਰੀ)-  ਅੱਜ  ਪੀ. ਆਰ. ਟੀ. ਸੀ.     ਐਸੋਸੀਏਸ਼ਨ  ਸੰਗਰੂਰ ਡਿਪੂ ਅਤੇ ਬਰਨਾਲਾ ਡਿਪੂ ਦੇ ਪੈਨਸ਼ਨਰਾਂ ਨੇ ਇੱਕਠੇ ਹੋ ਕੇ ਮੈਨੇਜਮੈਂਟ ਅਤੇ ਸਰਕਾਰ ਦੇ ਖਿਲਾਫ  ਬੱਸ ਸਟੈਂਡ ਸੰਗਰੂਰ ਵਿਖੇ ਧਰਨਾ ਦਿੱਤਾ ਗਿਆ। ਪਹਿਲਾਂ ਵੀ ਮਿਤੀ 07-09-2014 ਨੂੰ  ਧਰਨਾ ਦਿੱਤਾ ਗਿਆ ਸੀ , ਪ੍ਰੰਤੂ  ਮੈਨੇਜਮੈਂਟ ਉਪਰ ਕੋਈ  ਅਸਰ ਨਹੀ ਹੋਇਆ ਜਦੋਂ ਕਿ  ਮਾਨਯੋਗ ਪੰਜਾਬ ਅਤੇ  ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੈਨਸ਼ਨ ਦੀ ਅਦਾਇਗੀ ਹਰ ਮਹੀਨੇ ਦੀ 10 ਤਾਰੀਕ ਤੋਂ ਪਹਿਲਾਂ ਹੋ ਜਾਣੀ ਚਾਹੀਦੀ ਹੈ, ਪ੍ਰੰਤੂ  ਇਸ ਉਪਰ ਵੀ  ਕੋਈ ਅਮਲ ਨਹੀਂ ਹੋਇਆ ਜਦੋ ਕਿ  ਜੂਨ 2014 ਤੋਂ ਹੁਣ ਤੱਕ ਪੈਨਸ਼ਨ ਦੀ ਅਦਾਇਗੀ ਨਹੀ ਹੋਈ  ਹੈ ਅਤੇ ਨਾ ਹੀ ਪੇ ਕਮਿਸ਼ਨ ਦੇ ਬਕਾਏ ਅਤੇ ਨਾ ਹੀ ਮੈਡੀਕਲ ਬਿਲਾਂ ਦੀ

ਅਦਾਇਗੀ ਹੋਈ ਹੈ। ਪੀ. ਆਰ. ਟੀ. ਸੀ.   ਐਸੋਸੀਏਸ਼ਨ ਸੰਗਰੂਰ ਅਤੇ ਬਰਨਾਲਾ ਡਿਪੂ ਦੇ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਅੱਗੇ ਮੁਜਾਹਰਾ ਕੀਤਾ ਅਤੇ ਧਰਨਾ ਕੀਤਾ ਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।ਮੁਕੰਦ ਸਿੰਘ ਪ੍ਰਧਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਸੀਂ ਮੈਨੇਜਮੈਂਟ ਨੂੰ  ਅਪੀਲਾਂ ਕਰਕੇਂ  ਵੇਖ ਲਿਆ ਹੈ ਪਰ ਉਹ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ, ਜਿਸ ਕਰਕੇ ਉਨ੍ਹਾਂ ਨੂੰ ਧਰਨੇ ਮੁਜਾਹਰੇ ਕਰਕੇ ਜਗਾਉਣ ਦੀ ਲੋੜ ਹੈ ਉਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੈਨਸ਼ਨ ਅਤੇ ਹੋਰ ਅਦਾਇਗੀਆਂ ਨਾ ਕੀਤੀਆਂ ਗਈਆਂ ਤਾਂ ਮਿਤੀ 17-09-2014  ਪੀ     ਪਟਿਆਲਾ ਬੱਸ ਸਟੈਂਡ ਵਿਖੇ ਵੱਡਾ ਐਕਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਤੋਂ ਇਲਾਵਾ ਉਪਕਾਰ ਸਿੰਘ ਜਨਰਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ ਪੰਜਾਬ , ਗੁਰਬਚਨ  ਸਿੰਘ ਲੌਗੋਵਾਲ  ਚੇਅਰਮੈਨ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਇਨ੍ਹਾਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਤੇ ਮੈਨੇਜ਼ਮੈਂਟ ਦੀ ਤੀਖੀ ਆਲੋਚਨਾ ਕੀਤੀ।

Send this to a friend