ਵਸ਼ਿੰਗਟਨ ਡੀ ਸੀ, 9 ਸਤੰਬਰ (ਡਾ. ਗਿੱਲ)- ਸਾਬਕਾ ਸੈਕਟਰੀ ਸਟੇਟ ਹਿਲੇਰੀ ਰੋਧਮ ਕਲਿੰਟਨ ਨੇ ਇੱਕ ਨਿੱਜੀ ਮਿਲਣੀ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਚੋਣ ਲੜਣ ਸਬੰਧੀ ਉਹ ਆਪਣਾ ਫੈਸਲਾ ਜਨਵਰੀ 2015 ਨੂੰ ਦੱਸਣਗੇ। ਉਨ੍ਹਾਂ ਕਿਹਾ ਕਿ ਉਹ ਅਜੇ ਜਨਤਾ ਦੀ ਨਵਜ਼ ਨੂੰ ਪਛਾਨਣ ਲਈ ਆਪਣੀ ਸਹਿਯੋਗੀ ਸ਼ਕਤੀ ਦੀ ਵਰਤੋਂ ਕਰ ਰਹੇ ਹਨ, ਜਿਸ ਦੇ ਨਤੀਜੇ ਦਸੰਬਰ ਤੱਕ ਪ੍ਰਾਪਤ ਹੋ ਜਾਣਗੇ। ਸੋ ਉਨ੍ਹਾਂ ਨਤੀਜਿਆਂ ਦੇ ਆਧਾਰ ’ਤੇ ਸਹਿਮਤੀ ਅਤੇ ਅਸਹਿਮਤੀ ਦਾ ਐਲਾਨ ਜਨਵਰੀ ਵਿੱਚ ਨਵੇਂ ਸਾਲ ਦੀ ਪੂਰਬ ਸੰਧਿਆ ਦੌਰਾਨ ਲੋਕਾਂ ਸਾਹਮਣੇ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਯੂਰਪ ਦੇ ਭਵਿੱਖ, ਰੂਸ ਦੇ ਵਾਧੇ ਅਤੇ ਜੇਹਾਦੀਆਂ ਦੀਆਂ ਗਰਮ ਮਿਜਾਜ਼ਾਂ ਬਾਰੇ ਉਹ ਕਾਫੀ ਚਿੰਤਤ ਹਨ। ਹਾਲ ਦੀ ਘੜੀ ਮਿਡਲ ਈਸਟ ’ਚ ਸਥਿਤੀ ਕਾਫੀ ਭਿਆਨਕ ਉਤਪੰਨ ਹੋਈ ਹੈ, ਜਿਸ ਤੋਂ ਉਹ
ਬਹੁਤ ਚਿੰਤਤ ਹਨ। ਉਨ੍ਹਾਂ ਕਿਹਾ ਕਿ ਸਾਰੇ ਪਹਿਲੂਆਂ ਨੂੰ ਵਿਚਾਰਨ ਅਤੇ ਵਿਚਰਨ ਤੋਂ ਬਾਅਦ ਹੀ ਆਖਰੀ ਫੈਸਲੇ ਬਾਰੇ ਰਾਸ਼ਟਰਪਤੀ ਚੋਣ ਸਬੰਧੀ ਐਲਾਨ ਕਰਨਗੇ। ਪਰ 1 ਜਨਵਰੀ 2015 ਨੂੰ ਮੇਰੀ ਚੋਣ, ਭਵਿੱਖ ਅਤੇ ਰਾਸ਼ਟਰਪਤੀ ਦੇ ਅਹੁਦੇ ਸਬੰਧੀ ਫੈਸਲੇ ਦਾ ਦਿਨ ਹੋਵੇਗਾ, ਜਿਸ ਲਈ ਸਾਰਿਆਂ ਨੂੰ ਇੰਤਜ਼ਾਰ ਕਰਨਾ ਹੋਵੇਗਾ। ‘