June 13, 2026 4:34 pm

ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਸੀਰਾ ਢਿੱਲੋਂ ਨੂੰ ਅੰਤਿਮ ਵਿਦਾਇਗੀ

Page-1_13 ਬਰਨਾਲਾ, 9 ਸਤੰਬਰ (ਰਾਮ ਸਿੰਘ ਧਨੌਲਾ)- ਸ਼ਹਿਰ ਦੇ ਉਘੇ ਕਾਂਗਰਸੀ ਆਗੂ ਅਤੇ ਢਿੱਲੋਂ ਬੱਸ ਸਰਵਿਸ ਕੰਪਨੀ ਦੇ ਮਾਲਿਕ ਹਰਿੰਦਰ ਸਿੰਘ ਸੀਰਾ ਢਿੱਲੋਂ ਦੀ ਕੱਲ੍ਹ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਮੌਤ ਉਪਰੰਤ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਬਰਨਾਲਾ-ਹੰਢਿਆਇਆ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਕਰੀਬ 11.30 ਵਜੇ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੀ ਦੇਹ ਨੂੰ ਅਗਨੀ ਭੇਂਟ ਕਰਨ ਦੀ ਰਸਮ ਉਨ੍ਹਾਂ ਦੇ ਭਰਾ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਿਭਾਈ। ਕਾਂਗਰਸੀ ਵਰਕਰਾਂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਨੇ ਪਾਰਟੀ ਦੇ ਵਿਛੜੇ ਆਗੂ ਉੱਪਰ ਤਿਰੰਗਾ ਝੰਡਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਸੰਸਦੀ ਸਕੱਤਰ ਸੰਤ ਬਾਬਾ ਬਲਵੀਰ

ਸਿੰਘ ਘੁੰਮਨ ਅਕਾਲੀ ਨੇਤਾ ਲੱਖੀ ਜੈਲਦਾਰ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਮਹੇਸ਼ ਕੁਮਾਰ ਲੋਟਾ, ਬਾਜੀਗਰ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਚੰਦ ਸਿੰਘ ਮਾਨਾਂ ਪਿੰਡੀ, ਹਰਿੰਦਰ ਸਿੰਘ ਚਹਿਲ, ਗੋਗੀ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ, ਨਗਰ ਕੌਂਸਲ ਦੇ ਬਰਨਾਲਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਧਰਮ ਸਿੰਘ ਫੌਜੀ, ਯੁਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਆਹਲੂਵਾਲੀਆ ਟਰਾਂਸਪੋਰਟ ਕੰਪਨੀ, ੋਗਬਿੰਦ ਟਰਾਂਸਪੋਰਟ ਕੰਪਨੀ, ਹਿੰਦ ਟਰਾਂਸਪੋਰਟ ਕੰਪਨੀ, ਦਸਮੇਸ਼ ਬੱਸ ਸਰਵਿਸ, ਅਨਿਲ ਕੁਮਾਰ ਮੈਨਨ ਐਡਵੋਕੇਟ, ਬ੍ਰਾਹਮਣ ਸਭਾ ਪੰਜਾਬ ਦੇ ਸਕੱਤਰ ਸੁਰਿੰਦਰਪਾਲ ਬਾਲਾ, ਰਸ਼ਪਾਲ ਸਿੰਘ ਗੋਗੀ, ਜੰਟਾਂ ਪੂਲੇਵਾਲਾ, ਸਿੱਪਾ ਮੈਗੇਦਾਰ ਫਰਵਾਹੀ, ਸੁਰਿੰਦਰ ਪਾਲ ਸਿਬੀਆ ਸਾਬਕਾ ਵਿਧਾਇਕ ਸੰਗਰੂਰ, ਗੁਰਪ੍ਰੀਤ ਕਾਗੜ, ਅਸ਼ਵਨੀ ਪਿੰਟੂ ਸਿੰਗਲਾ, ਚਰਨੀਤ ਖੱਟੜਾ, ਸੁਰਿੰਦਰ ਵਾਲੀਆ, ਟੀਨੂੰ ਵਾਲਈਆ, ਕਮਲ ਸਿੰਘ, ਭੁਪਿੰਦਰ, ਸੁਖਦੇਵ ਸਿੰਘ ਲੱਕੀ ਬੱਸ ਸਰਵਿਸ, ਮਲਕੀਤ ਸਿੰਘ ਮਰੂਤੀ ਬੱਸ ਸਰਵਿਸ, ਬਲਦੇਵ ਸਿੰਘ ਵਿਰਕ ਬੱਸ ਸਰਵਿਸ, ਹਰਪਾਲ ਸਿੰਘ ਵਿਰਕ, ਬੀਬੀ ਰਜਿੰਦਰ ਕੌਰ ਹਿੰਦ ਮੋਟਰਜ਼ ਹੈਪੀ ਬਠਿੰਡਾ ਬੱਸ ਸਰਵਿਸ ਅਵਤਾਰ ਸਿੰਘ ਮਾਲਵਾ ਬੱਸ ਸਰਵਿਸ, ਪਾਲ ਬੱਸ ਸਰਵਿਸ ਸੰਗਰੂਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Send this to a friend