June 12, 2026 11:12 pm

ਦਿੱਲੀ ’ਚ ਸਰਕਾਰ ਬਣਾਉਣ ਲਈ ਭਾਜਪਾ ਦੀ ਖਰੀਦੋ-ਫਰੋਖਤ ਦਾ ਪਰਦਾਫਾਸ਼ : ਵੀਡੀਓ ਜਾਰੀ

ਆਪ ਵੱਲੋਂ ਭਾਜਪਾ ’ਤੇ 4 ਕਰੋੜ ਰੁ. ’ਚ ਵਿਧਾਇਕ ਖਰੀਦਣ ਦਾ ਦੋਸ਼
Page-1_06 ਨਵੀਂ ਦਿੱਲੀ, 8 ਸਤੰਬਰ (ਪੀ. ਟੀ. ਲਾਇਵ)- ਦਿੱਲੀ ਵਿੱਚ ਨਵੀਂ ਸਰਕਾਰ ਬਣਾਉਣ ਦੀਆਂ ਅਟਕਲਾਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਉਪਰ ਖਰੀਦੋ ਫਰੋਖਤ ਦਾ ਗੰਭੀਰ ਦੋਸ਼ ਲਾਇਆ ਹੈ। ਆਪ ਨੇ ਇੱਕ ਸਟਿੰਗ ਆਪਰੇਸ਼ਨ ਕਰਕੇ ਕਿਹਾ ਹੈ ਕਿ ਉਸ ਦੇ ਵਿਧਾਇਕ ਦਿਨੇਸ਼ ਮੋਹਨੀਆ ਨੂੰ ਖਰੀਦਣ ਦੇ ਲਈ 4 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਭਾਜਪਾ ਨੇ ਆਪ ਦੇ ਦੋਸ਼ਾਂ ਦਾ ਖੰਡਣ ਕਰਦੇ ਹੋਏ ਕਿਹਾ ਹੈ ਕਿ ਵੀਡੀਓ ਦੀ ਪ੍ਰਮਾਣਿਕਤਾ ਬਾਰੇ ਜਾਂਚ ਕੀਤੀ ਜਾਵੇ।ਆਪ ਦੇ ਨੇਤਾਵਾਂ ਨੇ ਸੋਮਵਾਰ ਨੂੰ ਪ੍ਰੈ¤ਸ ਕਾਨਫਰੰਸ ਵਿੱਚ ਭਾਜਪਾ ਦੇ ਵਿਰੁੱਧ ਵਿਧਾਇਕ ਖਰੀਦੋ ਫਰੋਖਤ ਦਾ ਸਟਿੰਗ ਆਪਰੇਸ਼ਨ ਦਿਖਾਇਆ ਹੈ। ਆਪ ਨੇਤਾ ਮਨੀਸ਼ ਸਿਸੋਧੀਆ ਦਾ ਦੋਸ਼ ਹੈ ਕਿ ਭਾਜਪਾ ਆਗੂ

ਸ਼ੇਰ ਸਿੰਘ ਡਾਗਰ ਨੇ ਸੰਗਮ ਵਿਹਾਰ ਤੋਂ ਆਪ ਦੇ ਵਿਧਾਇਕ ਦਿਨੇਸ਼ ਮੋਹਨੀਆ ਨੂੰ 4 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਸਾਡੇ ਕਈ ਵਿਧਾਇਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਲਾਲਚ ਦੇਕੇ ਖਰੀਦਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੂੰ ਪਤਾ ਹੈ ਕਿ ਲੋਕਸਭਾ ਚੋਣਾਂ ਤੋਂ ਬਾਅਦ ਭਾਜਪਾ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ ਕਾਂਗਰਸ ਅਤੇ ਆਪ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਸੋਦੀਆ ਦਾ ਦਾਅਵਾ ਹੈ ਕਿ ਸ਼ੇਰ ਸਿੰਘ ਡਾਗਰ ਅਤੇ ਉਸ ਦੇ ਸਾਥੀ ਰਘੂਵੀਰ ਦਹੀਆ ਦੀ ਪੂਰੀ ਕਰਤੂਤ ਨੂੰ ਆਮ ਆਦਮੀ ਪਾਰਟੀ ਨੇ ਕੈਮਰੇ ਵਿੱਚ ਕੈਦ ਕਰ ਲਿਆ ਹੈ। ਇਹ ਪੂਰੀ ਗੱਲਬਾਤ ਸ਼ੇਰ ਸਿੰਘ ਡਾਗਰ ਦੇ ਸਾਊਥ ਐਕਸਟੈਂਸ਼ਨ ਸਥਿਤ ਘਰ ਵਿੱਚ ਰਿਕਾਰਡ ਕੀਤੀ ਗਈ ਹੈ। ਦਿੱਲੀ ਪ੍ਰਦੇਸ਼ ਭਾਜਪਾ ਉਪ ਪ੍ਰਧਾਨ ਸ਼ੇਰ ਸਿੰਘ ਡਾਗਰ ਮਹਿਰੋਲੀ ਵਿਧਾਨਸਭਾ ਤੋਂ ਉਮੀਦਵਾਰ ਵੀ ਰਹਿ ਚੁੱਕੇ ਹਨ। 

Send this to a friend