June 12, 2026 4:30 am

ਅਮਰੀਕਾ ਵੱਲੋਂ ਇਸਲਾਮਿਕ ਸਟੇਟ ਅੱਤਵਾਦੀਆਂ ਉੱਪਰ ਹਵਾਈ ਹਮਲੇ

ਬਗ਼ਦਾਦ, 7 ਸਤੰਬਰ (ਪੀ. ਟੀ.)- ਅਮਰੀਕਾ ਨੇ ਅੱਜ ਆਪਣੀ ਕਾਰਵਾਈ ਦਾ ਘੇਰੇ ਵਧਾਉਂਦਿਆਂ ਪੱਛਮੀ ਇਰਾਕ ਵਿਚ ਹਾਦੀਥਾ ਡੈਮ ਨੇੜੇ ਇਸਲਾਮਿਕ ਸਟੇਟ ਅੱਤਵਾਦੀਆਂ ਉੱਪਰ ਹਵਾਈ ਹਮਲੇ ਕੀਤੇ। ਅਗਸਤ ਵਿੱਚ ਉੱਤਰੀ ਇਰਾਕ ’ਚ ਇਸਲਾਮਿਕ ਸਟੇਟ ਅੱਤਵਾਦੀਆਂ ਵਿਰੁੱਧ ਸ਼ੁਰੂ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਪਹਿਲੀ ਵਾਰ ਵਾਸ਼ਿੰਗਟਨ ਨੇ ਦੇਸ਼ ਦੇ ਪੱਛਮੀ ਅਨਬਰ ਰਾਜ ਵਿੱਚ ਕਾਰਵਾਈ ਕੀਤੀ ਹੈ। ਪੈਂਟਾਗਨ ਦੇ ਬੁਲਾਰੇ ਰੀਅਰ ਅਡਮਿਰਲ ਜੌਹਨ ਕਿਰਬੀ ਨੇ ਦੱਸਿਆ ਹੈ ਕਿ ਇਰਾਕ ਸਰਕਾਰ ਦੀ ਬੇਨਤੀ ’ਤੇ ਅਮਰੀਕੀ ਫ਼ੌਜ ਨੇ ਅਨਬਰ ਰਾਜ ਵਿੱਚ ਇਸਲਾਮਿਕ ਸਟੇਟ ਆਫ਼ ਇਰਾਕ ਵਿਰੁੱਧ ਹਵਾਈ ਹਮਲੇ ਕੀਤੇ ਹਨ।

Send this to a friend