ਨਵੀਂ ਦਿੱਲੀ, 6 ਸਤੰਬਰ (ਪੀ. ਟੀ)- ਦਿੱਲੀ ਪੁਲਿਸ 10 ਸਤੰਬਰ ਤੋਂ ਸਕੂਟਰ ਚਲਾਉਂਦੇ ਜਾਂ ਸਕੂਟਰ ਚਾਲਕ ਦੇ ਪਿੱਛੇ ਬੈਠਦੇ ਸਮੇਂ ਹੈਲਮਟ ਨਾ ਪਾਉਣ ਵਾਲੀਆਂ ਔਰਤਾਂ ਦਾ ਚਲਾਨ ਕੱਟਣਾ ਸ਼ੁਰੂ ਕਰੇਗੀ। ਇਸ ‘ਚ ਸਿੱਖ ਔਰਤਾਂ ਨੂੰ ਛੂਟ ਦਿੱਤੀ ਗਈ ਹੈ।ਸੰਯੁਕਤ ਕਮਿਸ਼ਨਰ (ਆਵਾਜਾਈ) ਅਨਿਲ ਸ਼ੁਕਲਾ ਨੇ ਦੱਸਿਆ ਕਿ ਦਿੱਲੀ ਪੁਲਿਸ 10 ਸਤੰਬਰ ਤੋਂ ਉਨ੍ਹਾਂ ਔਰਤਾਂ ਦਾ ਚਲਾਨ ਕੱਟਣਾ ਸ਼ੁਰੂ ਕਰੇਗੀ (ਸਿੱਖ ਔਰਤਾਂ ਨੂੰ ਛੱਡਕੇ) ਜਿਨ੍ਹਾਂ ਨੂੰ ਬਿਨਾਂ ਹੈਲਮਟ ਦੇ ਦੋਪਹੀਆ ਵਾਹਨ ਚਲਾਉਂਦੇ ਜਾਂ ਪਿੱਛੇ ਬੈਠੇ ਪਾਇਆ ਗਿਆ।