June 10, 2026 1:44 pm

ਸਰਕਾਰ ਸੈਨਿਕ ਟ੍ਰਿਬਿਊਨਲ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰੇ – ਵੀ ਕੇ ਸਿੰਘ

ਨਵੀਂ ਦਿੱਲੀ, 6 ਸਤੰਬਰ (ਪੀ. ਟੀ)- ਫ਼ੌਜ ਦੇ ਸਾਬਕਾ ਕਮਾਂਡਰ ਵੀ ਕੇ ਰੱਥ ਜਿਨ੍ਹਾਂ ਨੂੰ ਸੁਕਨਾ ਜ਼ਮੀਨ ਘੁਟਾਲੇ ‘ਚ ਹਥਿਆਰਬੰਦ ਫ਼ੌਜ ਦੇ ਟ੍ਰਿਬਿਊਨਲ ਨੇ ਕਲੀਨ ਚਿੱਟ ਦਿੱਤੀ ਸੀ ਨੇ ਅੱਜ ਕਿਹਾ ਕਿ ਫ਼ੈਸਲੇ ਨੇ ਉਨ੍ਹਾਂ ਦੀ ਸਟੈਂਡ ਦੀ ਪੁਸ਼ਟੀ ਕੀਤੀ ਹੈ ਜਦਕਿ ਸਾਬਕਾ ਸੈਨਾ ਮੁਖੀ ਵੀ. ਕੇ. ਸਿੰਘ ਨੇ ਮੰਗ ਕੀਤੀ ਕਿ ਸਰਕਾਰ ਨੂੰ ਟ੍ਰਿਬਿਊਨਲ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨੀ ਚਾਹੀਦੀ ਹੈ। ਹਥਿਆਰਬੰਦ ਸੈਨਾਵਾਂ ਦੇ ਟ੍ਰਿਬਿਊਨਲ ਨੇ 33 ਕੋਰ ਦੇ ਸਾਬਕਾ ਕਮਾਂਡਰ ਲੈਫ਼ਟੀਨੈਂਟ ਜਨਰਲ ਰੱਥ (ਸੇਵਾਮੁਕਤ) ਜਿਨ੍ਹਾਂ ਨੂੰ ਪੱਛਮੀ ਬੰਗਾਲ ‘ਚ ਜ਼ਮੀਨੀ ਸੌਦੇ ‘ਚ ਕਥਿਤ ਭੂਮਿਕਾ ਲਈ ਸਜ਼ਾ ਦਿੱਤੀ ਗਈ ਸੀ ਦਾ ਕੋਰਟ ਮਾਰਸ਼ਲ ਰੱਦ ਕਰ ਦਿੱਤਾ ਸੀ।

Send this to a friend