June 10, 2026 7:42 pm

ਅਸਾਮ ’ਚ ਦੋ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਦਰਖ਼ਤ ਨਾਲ ਲਟਕਦੀਆਂ ਮਿਲੀਆਂ

Page-3_05 ਸਿਲਚਰ, 6 ਸਤੰਬਰ (ਪੀ. ਟੀ)- ਅਸਾਮ ਦੇ ਕਰੀਮਗੰਜ ਜ਼ਿਲ੍ਹੇ ‘ਚ ਦੋ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਇੱਕ ਦਰਖ਼ਤ ਨਾਲ ਲਟਕਦੀਆਂ ਬਰਾਮਦ ਹੋਣ ਨਾਲ ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਖੇ ਹੋਏ ਸਮੂਹਿਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਦੀ ਯਾਦ ਤਾਜ਼ਾ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਨਾਬਾਲਗ ਲੜਕੀਆਂ ਨੀਲਮ ਬਾਜ਼ਾਰ ਇਲਾਕੇ ‘ਚ ਸਥਿਤ ਇੱਕ ਸਕੂਲ ‘ਚ ਪੜ੍ਹਦੀਆਂ ਸਨ। ਇੱਕ ਲੜਕੀ 10ਵੀਂ ਤੇ ਦੂਜੀ 9ਵੀਂ ਜਮਾਤ ਦੀ ਵਿਦਿਆਰਥਣ ਸੀ। ਇਹ ਦੋਵੇਂ ਵਿਦਿਆਰਥਣਾਂ ਬੁੱਧਵਾਰ ਸ਼ਾਮ ਤੋਂ ਲਾਪਤਾ ਸਨ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਲੜਕੀਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਅਗਲੇ ਦਿਨ ਸਵੇਰ ਨੂੰ ਇੱਕ ਲੜਕੀ ਦੇ ਇੱਕ ਰਿਸ਼ਤੇਦਾਰ ਨੂੰ ਦੋਨਾਂ ਦੀਆਂ ਲਾਸ਼ਾਂ ਇੱਕੋ

ਰੱਸੀ ਨਾਲ ਦੋ ਸਿਰਿਆਂ ਨਾਲ ਇੱਕ ਦਰਖ਼ਤ ਨਾਲ ਲਟਕਦੀਆਂ ਬਰਾਮਦ ਹੋਈਆਂ। ਇਹ ਦਰਖ਼ਤ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਮਹਿਜ਼ ਦੋ ਕਿੱਲੋਮੀਟਰ ਦੂਰ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਲੜਕੀਆਂ ਨਾਲ ਜਬਰ ਜਨਾਹ ਕਰਕੇ ਗੁਨਾਹ ਛੁਪਾਉਣ ਲਈ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੋਵੇਗੀ। ਪੁਲਿਸ ਨੇ ਪੋਸਟ ਮਾਰਟਮ ਤੋਂ ਬਾਅਦ ਬੀਤੀ ਰਾਤ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ।

Send this to a friend