June 10, 2026 1:44 pm

ਬਟਾਲਾ ’ਚ ਮਕਾਨ ਡਿੱਗਣ ਕਾਰਨ ਪਰਿਵਾਰ ਦੇ 8 ਜੀਆਂ ਦੀ ਮੌਤ

Page-3_03 ਬਟਾਲਾ, 6 ਸਤੰਬਰ (ਪੀ. ਟੀ)- ਪੰਜਾਬ ’ਚ ਲਗਾਤਾਰ ਮੀਂਹ ਕਾਰਨ ਕੱਲ੍ਹ ਇੱਥੇ ਨੇੜਲੇ ਪਿੰਡ ਢਾਲਾ ‘ਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਦੇਰ ਰਾਤ ਹੋਈ। ਮ੍ਰਿਤਕਾਂ ਦੀ ਪਛਾਣ ਮੰਗਲ ਮਸੀਹ, ਉਨ੍ਹਾਂ ਦੀ ਪਤਨੀ ਤੋਸ਼ਾ, ਉਨ੍ਹਾਂ ਦੇ ਬੇਟੇ ਵਿਕਰਮ ਮਸੀਹ, ਥਾਮਸ ਮਸੀਹ ਤੇ ਹਨੀ, ਧੀ ਮੰਜੂ ਤੇ ਪੋਤਰੀਆਂ ਅੰਜੂ ਤੇ ਆਂਚਲ ਦੇ ਰੂਪ ‘ਚ ਕੀਤੀ ਗਈ ਹੈ। ਵਿਕਰਮ ਦੀ ਪਤਨੀ ਸਰਬਜੀਤ ਗੰਭੀਰ ਹੈ ਤੇ ਹਸਪਤਾਲ ‘ਚ ਦਾਖਲ ਹੈ। ਪੰਜਾਬ ਵਿੱਚ ਭਾਰੀ ਮੀਂਹ ਕਾਰਨ ਮਕਾਨ ਢਹਿਣ ਦਾ ਇਹ ਤੀਸਰਾ ਮਾਮਲਾ ਹੈ। ਸ਼ੁੱਕਰਵਾਰ ਨੂੰ ਹੀ

ਅੰਮ੍ਰਿਤਸਰ ਵਿੱਚ 2 ਮਕਾਨਾਂ ਦੇ ਢਹਿਣ ਨਾਲ ਇੱਕ ਹੀ ਪਰਿਵਾਰ ਦੇ 5 ਜੀਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਸੀ।

Send this to a friend