ਤਜਿੰਦਰਪਾਲ ਸਿੰਘ ਸੋਨੀ ਮੱਕੜ ਦੀ ਮਿੱਠੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਮਹਾਨ ਖੂਨਦਾਨ ਕੈਂਪ
ਲੁਧਿਆਣਾ, 6 ਸਤੰਬਰ (ਪੀ. ਟੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ । ਜਿਸਦੇ ਨਾਲ ਅਸੀਂ ਕਈ ਕੀਮਤੀ ਮਨੁੱਖੀ ਜ਼ਿੰਦਗੀਆਂ ਮੌਤ ਦੇ ਮੂੰਹ ’ਚੋਂ ਬਚਾ ਸਕਦੇ ਹਾਂ । ਇਸ ਲਈ ਹਰ ਵਿਅਕਤੀ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਇਸ ਮਹਾਨ ਦਾਨ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਸੱਚੇ ਦਿਲੋਂ ਮਨੁੱਖਤਾ ਦੀ ਸੇਵਾ ਕਰੇ । ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ (ਲੁਧਿਆਣਾ) ਵਿਖੇ ਆਪਣੇ ਹੋਣਹਾਰ ਸਪੁੱਤਰ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਦੀ ਮਿੱਠੀ ਤੇ ਪਿਆਰੀ ਯਾਦ ਨੂੰ ਸਮਰਪਿਤ (ਪਹਿਲੀ ਬਰਸੀ ਦੇ ਸਬੰਧ ਵਿੱਚ) ਆਯੋਜਿਤ ਕੀਤੇ ਗਏ ਮਹਾਨ ਖੂਨਦਾਨ ਕੈਂਪ ਦੀ ਰਸਮੀ ਆਰੰਭਤਾ ਕਰਨ ਉਪਰੰਤ ਆਪਣੇ ਵਿਚਾਰਾਂ
ਦੀ ਸਾਂਝ ਕਰਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਨੂੰ ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਦੇ ਵਿਰੁੱਧ ਜਬਰਦਸਤ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਦੇਸ਼ ਤੇ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ । ਜੱਥੇਦਾਰ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਉਨ•ਾਂ ਦੇ ਸਪੁੱਤਰ ਤਜਿੰਦਰਪਾਲ ਸਿੰਘ ਸੋਨੀ ਮੱਕੜ ਦੀ ਯਾਦ ਨੂੰ ਸਦੀਵੀਂ ਤੌਰ ਤੇ ਕਾਇਮ ਰੱਖਣ ਦੇ ਮਨੋਰਥ ਨਾਲ ਹੋਂਦ ਵਿੱਚ ਆਈ ਤਜਿੰਦਰਪਾਲ ਸਿੰਘ ਮੈਮੋਰੀਅਲ ਟਰੱਸਟ (ਰਜਿ.) ਦੇ ਵੱਲੋਂ ਭਾਈ ਘਨ•ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਨਿੱਘੇ ਸਹਿਯੋਗ ਦੇ ਨਾਲ ਜੋ ਮਹਾਨ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਹੈ । ਉਹ ਸਮੁੱਚੇ ਸਮਾਜ ਦੇ ਲਈ ਇੱਕ ਪ੍ਰੇਰਣਾ ਦਾ ਸ੍ਰੋਤ ਹੈ । ਇਸ ਦੌਰਾਨ ਖੂਨ ਦਾਨ ਕੈਂਪ ਵਿੱਚ ਉਚੇਚੇ ਤੌਰ ਤੇ ਪੁੱਜੇ ਸ. ਹਰਭਜਨ ਸਿੰਘ ਡੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਲੁਧਿਆਣਾ ਸ਼ਹਿਰੀ ਇਕਾਈ ਨੇ ਕਿਹਾ ਕਿ ਮਨੁੱਖਤਾ ਦੇ ਸੱਚੇ ਸੇਵਕ ਤੇ ਗਰੀਬਾਂ ਦੇ ਹਮਦਰਦ ਸ. ਤਜਿੰਦਰਪਾਲ ਸਿੰਘ ਸੋਨੀ ਮੱਕੜ ਦੀ ਪਹਿਲੀ ਬਰਸੀ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ ਮਹਾਨ ਖੂਨਦਾਨ ਕੈਂਪ ਉਸਦੇ ਦੇਖੇ ਹੋਏ ਸੁਪਨੇ ਨੂੰ ਹਕੀਕੀ ਰੂਪ ’ਚ ਬਦਲਣ ਦਾ ਇੱਕ ਨਿੱਘਾ ਉਪਰਾਲਾ ਹੈ । ਉਨ•ਾਂ ਕਿਹਾ ਕਿ ਭਾਈ ਘਨ•ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਜੋ ਨਿਸ਼ਕਾਮ ਰੂਪ ਵਿੱਚ ਖੂਨਦਾਨ ਕਰਨ ਦੀ ਮੁਹਿੰਮ ਆਰੰਭੀ ਹੋਈ ਹੈ । ਉਸ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਵੱਡਮੁੱਲਾ ਸਹਿਯੋਗ ਦੇਣਾ ਚਾਹੀਦਾ ਹੈ । ਇਸ ਮੌਕੇ ਤੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਸ. ਤਜਿੰਦਰਪਾਲ ਸਿੰਘ (ਸੋਨੀ ਮੱਕੜ) ਮੈਮੋਰੀਅਲ ਟਰੱਸਟ (ਰਜਿ.) ਦੇ ਪ੍ਰਮੁੱਖ ਅਹੁੱਦੇਦਾਰਾਂ ਸ. ਇੰਦਰਜੀਤ ਸਿੰਘ ਮੱਕੜ ਤੇ ਸ. ਮਨਵਿੰਦਰਪਾਲ ਸਿੰਘ ਮੱਕੜ (ਕੌਂਸਲਰ) ਨੇ ਸਾਂਝੇ ਰੂਪ ਵਿੱਚ ਕਿਹਾ ਕਿ ਟਰੱਸਟ ਦੇ ਵੱਲੋਂ ਭਾਈ ਘਨ•ਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਦੇ ਬਲੱਡ ਬੈਂਕ ਦੇ ਡਾਕਟਰਾਂ ਦੇ ਨਿੱਘੇ ਸਹਿਯੋਗ ਦੇ ਨਾਲ ਲਗਾਏ ਗਏ ਖੂਨਦਾਨ ਕੈਂਪ ਵਿੱਚ ਕੁੱਲ 75 ਯੂਨਿਟ ਖੂਨ ਇੱਕਤਰ ਕੀਤਾ ਗਿਆ । ਜਿਸ ਨੂੰ ਨਿਸ਼ਕਾਮ ਰੂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਭੇਂਟ ਕੀਤਾ ਜਾਵੇਗਾ ਤਾਂ ਕਿ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਨੂੰ ਸਮੇਂ ਸਿਰ ਬਚਾ ਸਕਣ । ਕੈਂਪ ਦੀ ਸਮਾਪਤੀ ਉਪਰੰਤ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਸਰਟੀਫਿਕੇਟ ਤਕਸੀਮ ਕਰਕੇ ਸਨਮਾਨਿਤ ਵੀ ਕੀਤਾ ਗਿਆ, ਉਥੇ ਨਾਲ ਹੀ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਨਿੱਘਾ ਸਹਿਯੋਗ ਦੇਣ ਲਈ ਡਾ. ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁੱਜੀ ਸਮੁੱਚੀ ਡਾਕਟਰਾਂ ਦੀ ਟੀਮ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਇਸ ਸਮੇਂ ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ, ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਜੱਥੇ: ਹਰਪਾਲ ਸਿੰਘ ਕੋਹਲੀ, ਜਤਿੰਦਰਪਾਲ ਸਿੰਘ ਸਲੂਜਾ, ਗੁਰਿੰਦਰ ਸਿੰਘ ਪੱਪੂ, ਹਰਪਾਲ ਸਿੰਘ ਖਾਲਸਾ, ਜੱਥੇ: ਤਰਨਜੀਤ ਸਿੰਘ ਨਿਮਾਣਾ, ਜਸਵਿੰਦਰ ਸਿੰਘ ਪਟਨਾ, ਦਲੀਪ ਸਿੰਘ ਖੁਰਾਣਾ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਅਹੂਜਾ, ਜਗਦੇਵ ਸਿੰਘ ਕਲਸੀ, ਸਤਨਾਮ ਸਿੰਘ ਸ਼ੰਟੀ, ਜਸਵਿੰਦਰ ਸਿੰਘ ਢਿੱਲੋਂ, ਐਡਵੋਕੇਟ ਮੱਖਣ ਸਿੰਘ ਅਨੇਜਾ, ਅਤਰ ਸਿੰਘ ਮੱਕੜ, ਗੁਰਪ੍ਰੀਤ ਸਿੰਘ ਬੱਬਲ, ਰਣਜੀਤ ਸਿੰਘ ਡੰਗ, ਰਛਪਾਲ ਸਿੰਘ ਬਰਾੜ, ਸੁਰਜੀਤ ਸਿੰਘ, ਜਸਕਰਨ ਸਿੰਘ, ਤਰਵਿੰਦਰ ਸਿੰਘ ਵਿੱਕੀ, ਰਵਿੰਦਰ ਵਰਮਾ, ਜਸਜੋਤ ਸਿੰਘ ਰੋਬੀ ਬੱਤਰਾ, ਸਰਪੰਚ ਚਰਨਜੀਤ ਸਿੰਘ ਦਾਦ, ਚਰਨਜੀਤ ਸਿੰਘ ਚੰਨੀ, ਦਿਲਬਾਗ ਸਿੰਘ, ਇਕਬਾਲ ਸਿੰਘ, ਸੇਵਾ ਸਿੰਘ ਭੱਟੀ, ਗਗਨਪ੍ਰੀਤ ਸਿੰਘ, ਨਿਰਮਲ ਸਿੰਘ ਸਿੱਧੂ, ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।