June 8, 2026 10:26 pm

ਸੁਪਰੀਮ ਕੋਰਟ ਵੱਲੋਂ ਸਲਮਾਨ ਖਾਨ ਨੂੰ ਤਗੜਾ ਝਟਕਾ

images ਨਵੀਂ ਦਿੱਲੀ, 5 ਸਤੰਬਰ (ਪੀ.ਟੀ.)-ਕਾਲੇ ਹਿਰਨ ਦੇ ਸ਼ਿਕਾਰ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਬਾਲੀਵੁੱਡ ਦੇ ਪ੍ਰਭਾਵਸ਼ਾਲੀ ਐਕਟਰ ਸਲਮਾਨ ਖ਼ਾਨ ਨੂੰ ਤਗੜਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਸਲਮਾਨ ਖ਼ਾਨ ਦੀ ਸਜ਼ਾ ‘ਤੇ ਸਟੇਅ ਲਗਾਉਣ ਦੀ ਕੜੀ ਨਿੰਦਾ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ  ਕਿ ਕਾਨੂੰਨ ਸਭ ਦੇ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ। ਜੇਕਰ ਇੰਜ ਹੀ ਸਜ਼ਾ ’ਤੇ ਸਟੇਅ ਮਿਲਦਾ ਰਿਹਾ ਤਾਂ ਸਾਰੇ ਸਜ਼ਾ ਯਾਫ਼ਤਾ ਮੁਜਰਮ ਕੋਰਟ ਜਾਣ ਲੱਗਣਗੇ ਤੇ ਸਜ਼ਾ ‘ਤੇ ਸਟੇਅ ਲੈ ਲੈਣਗੇ। ਸੁਪਰੀਮ ਕੋਰਟ ‘ਚ ਮਾਮਲੇ ਦੀ ਅਗਲੀ ਸੁਣਵਾਈ 28 ਅਕਤੂਬਰ ਨੂੰ ਹੋਵੇਗੀ। 28 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ‘ਚ ਸੁਪਰੀਮ ਕੋਰਟ ਆਪਣਾ ਫ਼ੈਸਲਾ ਸੁਣਾ ਸਕਦਾ ਹੈ।

Send this to a friend