ਚੰਡੀਗੜ੍ਹ, 5 ਸਤੰਬਰ (ਪੀ.ਟੀ.)-ਠਅਲਕਾਇਦਾ ਦੇ ਆਗੂ ਸ੍ਰੀ ਅਯਮਲ ਅਲ ਜਵਾਹਿਰੀ ਵੱਲੋਂ ਇਸਲਾਮਿਕ ਸਟੇਟ ਬਣਾਉਣ ਦੀ ਹਿੰਦ ਨੂੰ ਦਿੱਤੀ ਗਈ ਧਮਕੀ, ਮੋਹਨ ਭਗਵਤ, ਅਦਿਤਾਨਾਥ ਅਤੇ ਮੋਦੀ ਵਰਗੇ ਮੁਤੱਸਵੀ ਲੋਕਾਂ ਦੇ ਫਿਰਕੂ ਅਮਲਾਂ ਦੀ ਦੇਣ ਹੈ ਜੋ ਨਿੱਤ ਦਿਹਾੜੇ ਮੁਸਲਿਮ, ਸਿੱਖ, ਇਸਾਈ ਅਤੇ ਦਲਿਤਾ, ਘੱਟ ਗਿਣਤੀ ਕੌਮਾਂ ਵਿਰੁੱਧ ਅਪਮਾਨਨਜ਼ਕ ਸਬਦਾਂ ਦੀ ਵਰਤੋ ਕਰਕੇ ਇਹਨਾਂ ਘੱਟ ਗਿਣਤੀ ਕੌਮਾਂ ਨੂੰ ਜ਼ਲੀਲ ਵੀ ਕਰਦੇ ਹਨ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਦੀ ਮੰਦਭਾਵਨਾ ਰੱਖਦੇ ਹਨ। ਸ੍ਰੀ ਜਵਾਹਿਰੀ ਵੱਲੋਂ ਹਿੰਦ ਨੂੰ ਨਿਸ਼ਾਨਾਂ ਬਣਾਉਣ ਦੀ ਕੀਤੀ ਗਈ ਗੱਲ, ਹਿੰਦ ਵਿਚ ਵੱਸਣ ਵਾਲੇ ਮੁਸਲਮਾਨਾਂ ਉਤੇ ਹੋਣ ਵਾਲੇ ਜ਼ਬਰ-ਜੁਲਮ ਲਈ ਜਿੰਮੇਵਾਰ ਹਨ। ਜਿਨ੍ਹਾਂ ਨੇ ਸਮੱੁਚੇ ਹਿੰਦ ਵਾਸੀਆਂ ਦੇ ਜੀਵਨ ਨੂੰ ਵੱਡੇ ਖ਼ਤਰੇ ਵਿਚ ਪਾ ਦਿੱਤਾ ਹੈ।ਠ ਇਹ ਵਿਚਾਰ ਸ਼ ਸਿਮਰਨਜੀਤ ਸਿੰਘ
ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰਥਐਸ਼ਐਸ, ਬੀਜੇਪੀ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਬਜ਼ਰੰਗ ਦਲ, ਹਿੰਦੂ ਸੁਰੱਖਸਾ ਸੰਮਤੀ ਅਤੇ ਹੋਰ ਜਮਾਤਾਂ ਵਿਚ ਬੈਠੇ ਮੁਤੱਸਵੀਆਂ ਵੱਲੋਂ ਹਿੰਦੂਤਵ ਰਾਸ਼ਟਰ ਦੀ ਸੋਚ ਅਧੀਨ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਮਲਾਂ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਤੋ ਹਿੰਦ ਵਿਚ ਮੋਦੀ ਦੀ ਹਕੂਮਤ ਕਾਇਮ ਹੋਈ ਹੈ, ਉਦੋ ਤੋ ਲੈਕੇ ਅੱਜ ਤੱਕ ਮੋਦੀ ਹਕੂਮਤ ਦੇ ਜਿੰਨੇ ਵੀ ਅਮਲ ਹੋ ਰਹੇ ਹਨ, ਉਹ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦਾ ਅਪਮਾਨ ਕਰਨ ਵਾਲੇ, ਉਹਨਾਂ ਵਿਰੁੱਧ ਨਫ਼ਰਤ ਫੈਲਾਉਣ ਵਾਲੇ ਅਤੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੇ ਹਨ । ਉਹਨਾਂ ਕਿਹਾ ਕਿ ਭਗਵਤ ਇਥੇ ਸਾਰੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਵਿਚ ਮਿਲ ਜਾਣ ਦੀਆਂ ਗੱਲਾਂ ਕਰਕੇ ਮੁਸਲਿਮ ਮੁਲਕਾਂ ਵਿਚ ਸਰਗਰਮ ਜਹਾਦੀਆਂ ਨੂੰ ਖੁਦ ਇਥੇ ਮਨੁੱਖਤਾ ਵਿਰੋਧੀ ਤੇ ਅਮਨ-ਚੈਨ ਨੂੰ ਭੰਗ ਕਰਨ ਵਿਰੋਧੀ ਸੱਦਾ ਦੇ ਰਿਹਾ ਹੈ। ਜਦੋਕਿ ਇਥੇ ਵੱਸਣ ਵਾਲੇ ਸਿੱਖ, ਮੁਸਲਿਮ, ਇਸਾਈ ਅਤੇ ਦਲਿਤ ਪੁਰ ਅਮਨ-ਚੈਨ ਤੇ ਜਮਹੂਰੀਅਤ ਤਰੀਕੇ ਆਪਣਾ ਜੀਵਨ ਬਸਰ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦਾ ਕਿਸੇ ਵੀ ਨਾਲ ਨਾ ਕੋਈ ਵੈਰ ਵਿਰੋਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ । ਲੇਕਿਨ ਹਿੰਦੂਤਵ ਹੁਕਮਰਾਨਾਂ ਨੇ ਹਿੰਦ ਵਿਚ ਮੁਸਲਿਮ ਜਹਾਦੀਆਂ ਨੂੰ ਭੜਕਾ ਕੇ ਜਦੋ ਉਥੋ ਦੇ ਮਾਹੌਲ ਨੂੰ ਗੰਧਲਾਂ ਕੀਤਾ ਹੈ ਅਤੇ ਉਹਨਾਂ ਨੂੰ ਇਥੇ ਮਾਰੂ ਹਮਲੇ ਕਰਨ ਲਈ ਉਕਸਾਇਆ ਹੈ, ਇਸ ਦੇ ਮਾਰੂ ਨਤੀਜਿਆ ਲਈ ਹਿੰਦੂਤਵ ਹੁਕਮਰਾਨ ਹੀ ਜਿੰਮੇਵਾਰ ਹੋਣਗੇ । ਕਿਉਂਕਿ ਸਿੱਖ ਕੌਮ ਦਾ ਅਜੋਕੇ ਸਮੇਂ ਵਿਚ ਮੁਸਲਿਮ ਕੌਮ ਨਾਲ ਜਾਂ ਕਿਸੇ ਹੋਰ ਕੌਮ ਨਾਲ ਕਿਸੇ ਤਰ੍ਹਾਂ ਦੀ ਕੋਈ ਈਰਖਾ, ਦਵਾਇਤ ਜਾਂ ਦੁਸ਼ਮਣੀ ਨਹੀਂ ਹੈ ।
ਉਹਨਾਂ ਕਿਹਾ ਕਿ ਸਿੱਖ ਕੌਮ ਤਾਂ ਖੁਦ ਬੀਤੇ 63 ਸਾਲਾਂ ਤੋ ਇਹਨਾਂ ਹੁਕਮਰਾਨਾਂ ਦੇ ਜ਼ਬਰ-ਜੁਲਮਾਂ, ਬੇਇਨਸਾਫ਼ੀਆਂ, ਵਾਅਦਿਆ-ਬਚਨਾਂ ਦਾ ਨਿਸ਼ਾਨਾਂ ਬਣਦੀ ਆ ਰਹੀ ਹੈ ਜੋ ਜਮਹੂਰੀਅਤ ਅਤੇ ਅਮਨਮਈ ਤਰੀਕੇ ਸਿੱਖ ਵਸੋ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਸਟੇਟ ਕਾਇਮ ਕਰਨ ਲਈ ਸੰਘਰਸ਼ ਕਰ ਰਹੀ ਹੈ। ਜਿਸ ਵਿਚ ਮੁਸਲਿਮ, ਇਸਾਈ, ਸਿੱਖ, ਦਲਿਤ, ਹਿੰਦੂ ਸਭ ਕੌਮਾਂ, ਧਰਮਾਂ, ਫਿਰਕਿਆ ਨੂੰ ਬਰਾਬਰਤਾ ਦੇ ਸਤਿਕਾਰ ਅਤੇ ਜੀਵਨ ਵਿਚ ਅੱਗੇ ਵੱਧਣ ਦੇ ਬਰਬਾਰ ਮੌਕੇ ਪ੍ਰਦਾਨ ਹੋਣਗੇ।