June 7, 2026 8:40 am

ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਦਰਜ ਕਰਵਾਇਆ ਜੰਗਬੰਦੀ ਉਲੰਘਣਾ ਦਾ ਵਿਰੋਧ

ਜੰਮੂ, 4 ਸਤੰਬਰ (ਪੀ. ਟੀ)- ਸਰਹੱਦ ’ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਦੇ ਮੁੱਦੇ ’ਤੇ ਭਾਰਤ ਨੇ ਪਾਕਿਸਤਾਨ ਦੇ ਖ਼ਿਲਾਫ਼ ਕੜਾ ਵਿਰੋਧ ਦਰਜ ਕਰਵਾਇਆ ਹੈ। ਭਾਰਤ ਵੱਲੋਂ ਇਹ ਵਿਰੋਧ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੇ ‘ਚ ਬ੍ਰਿਗੇਡ ਕਮਾਂਡਰ – ਪੱਧਰ ਦੀ ਫਲੈਗ ਮੀਟਿੰਗ ਦੇ ਦੌਰਾਨ ਦਰਜ ਕਰਵਾਇਆ ਗਿਆ ਹੈ। ਫ਼ੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਸੈਨਾਵਾਂ ਨੇ ਕੱਲ੍ਹ ਪਾਕਿਸਤਾਨੀ ਫ਼ੌਜ ਵੱਲੋਂ ਸਰਹੱਦ ਰੇਖਾ ‘ਤੇ ਕੀਤੀ ਗਈ ਜੰਗਬੰਦੀ ਉਲੰਘਣਾ ‘ਤੇ ਚਰਚਾ ਕਰਨ ਲਈ ਅੱਜ ਪੁੰਛ ਜ਼ਿਲ੍ਹੇ ਦੀ ਚਕਨ – ਦਾ – ਬਾਗ ਦੀ ਚੌਕੀ ‘ਤੇ ਬ੍ਰਿਗੇਡ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਆਯੋਜਿਤ ਕੀਤੀ। ਅਧਿਕਾਰੀ ਨੇ ਕਿਹਾ ਕਿ ਤਿੰਨ ਘੰਟੇ ਤੱਕ ਚੱਲੀ ਬੈਠਕ ਦੇ ਦੌਰਾਨ ਭਾਰਤੀ ਪੱਖ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਸਰਹੱਦ ‘ਤੇ ਜੰਗਬੰਦੀ ਦੀ ਉਲੰਘਣਾ ਬੰਦ ਕਰੇ ਤੇ ਜੰਗਬੰਦੀ ਕਾਇਮ ਰੱਖੇ। ਭਾਰਤੀ ਪੱਖ ਦੀ ਪ੍ਰਧਾਨਤਾ 10 ਬ੍ਰਿਗੇਡ

ਕਮਾਂਡਰ ਬਰਗੇਡੀਅਰ ਸੰਜੇ ਠਕਰਾਨ ਨੇ ਕੀਤੀ ਜਦੋਂ ਕਿ ਪਾਕਿਸਤਾਨੀ ਪੱਖ ਦੀ ਪ੍ਰਧਾਨਤਾ ਬਰਗੇਡੀਅਰ ਅਤੀਕ ਡਾਰ ਨੇ ਕੀਤੀ।

Send this to a friend