June 8, 2026 11:54 am

ਲੜਾਕੂ ਜੈੱਟ ਜਹਾਜ਼ ਲਿਬੀਆ ’ਚ ਦੁਰਘਟਨਾਗ੍ਰਸਤ, 5 ਦੀ ਮੌਤ

ਕਾਹਿਰਾ, 4 ਸਤੰਬਰ (ਪੀ. ਟੀ)- ਲਿਬੀਆ ਦੇ ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਫ਼ੌਜ ਦਾ ਇੱਕ ਜੈੱਟ ਜਹਾਜ਼ ਪੂਰਬੀ ਸ਼ਹਿਰ ਤੋਬਰੁਕ ‘ਚ ਦੁਰਘਟਨਾਗ੍ਰਸਤ ਹੋ ਗਿਆ ਹੈ ਤੇ ਇਸ ਦੁਰਘਟਨਾ ‘ਚ ਜਹਾਜ਼ ਚਾਲਕ ਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਲਿਬੀਆਈ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੀ ਦੁਰਘਟਨਾ ਤਕਨੀਕੀ ਸਮੱਸਿਆ ਦੇ ਕਾਰਨ ਹੋਈ। ਉਨ੍ਹਾਂ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ। ਇਹ ਦੁਰਘਟਨਾ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਲਿਬੀਆ ਦੇ ਪੂਰਬੀ ਸ਼ਹਿਰ ਬੇਨਗਾਜੀ ‘ਚ ਇਸਲਾਮੀ ਅੱਤਵਾਦੀਆਂ ਤੇ ਜਨਰਲ ਖ਼ਲੀਫ਼ਾ ਹਿਫਲਰ ਦੇ ਵਫ਼ਾਦਾਰ ਬਲਾਂ ਦੇ ‘ਚ ਸੰਘਰਸ਼ ਚੱਲ ਰਿਹਾ ਹੈ।

Send this to a friend