June 8, 2026 4:48 pm

ਕਾਂਗਰਸ ਵੱਲੋਂ ਸਦਾਸ਼ਿਵਮ ਦੀ ਨਿਯੁਕਤੀ ਦੀ ਆਲੋਚਨਾ

ਨਵੀਂ ਦਿੱਲੀ, 4 ਸਤੰਬਰ (ਪੀ. ਟੀ)- ਕਾਂਗਰਸ ਤੇ ਆਪ ਨੇ ਭਾਰਤ ਦੇ ਸਾਬਕਾ ਪ੍ਰਧਾਨ ਜੱਜ ਪੀ ਸਦਾਸ਼ਿਵਮ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤੇ ਜਾਣ ‘ਤੇ ਸਵਾਲ ਚੁੱਕਿਆ, ਜਦੋਂ ਕਿ ਭਾਜਪਾ ਨੇ ਇਹ ਕਹਿੰਦੇ ਹੋਏ ਇਸ ਫ਼ੈਸਲੇ ਨੂੰ ਠੀਕ ਦੱਸਿਆ ਸਾਬਕਾ ਪ੍ਰਧਾਨ ਜੱਜ ਦੀ ਨਿਸ਼ਠਾ ’ਤੇ ਉਂਗਲ ਨਹੀਂ ਉਠਾਈ ਜਾਣੀ ਚਾਹੀਦੀ ਹੈ। ਕਾਂਗਰਸ ਨੇ ਫ਼ੈਸਲੇ ਦੀ ਆਲੋਚਨਾ ਕੀਤੀ ਤੇ ਹੈਰਾਨੀ ਜਤਾਈ ਕਿ ਉਨ੍ਹਾਂ ਦੀ ਸ਼ਖ਼ਸੀਅਤ, ਕੰਮਕਾਰ ਜਾਂ ਉਨ੍ਹਾਂ ਦੇ ਫ਼ੈਸਲਿਆਂ ‘ਚ ਅਜਿਹੀ ਕਿਹੜੀ ਗੱਲ ਸੀ ਜਿਸਨੇ ਵਾਸਤਵ ‘ਚ ਇੰਨੀ ਗਰਮਜੋਸ਼ੀ ਤੇ ਬੇਹੱਦ ਸਕਾਰਾਤਮਿਕ ਤਰੀਕੇ ਨਾਲ ਆਕਰਸ਼ਿਤ ਕੀਤਾ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਨੇ ਇਹ ਸਵੀਕਾਰ ਕਰ ਲਿਆ।

Send this to a friend