June 6, 2026 6:51 pm

800 ਸਾਲ ਬਾਅਦ ਨਾਲੰਦਾ ਯੂਨੀਵਰਸਿਟੀ ਵਿੱਚ ਮੁੜ ਸ਼ੁਰੂ ਹੋਈ ਪੜ੍ਹਾਈ

Page-1_21 ਪਟਨਾ, 3 ਸਤੰਬਰ (ਪੀ. ਟੀ)- ਕਦੇ ਪੂਰੀ ਦੁਨੀਆਂ ਵਿੱਚ ਸਿੱਖਿਆ ਅਤੇ ਗਿਆਨ ਦੇ ਕੇਂਦਰ ਦੇ ਰੂਪ ਵਿੱਚ ਝੰਡਾ ਲਹਿਰਾਉਣ ਵਾਲੀ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਇੱਕ ਵਾਰ ਫਿਰ ਇਤਿਹਾਸ ਦੁਹਰਾਉਣ ਜਾ ਰਹੀ ਹੈ। 800 ਸਾਲ ਬਾਅਦ ਇਸ ਯੂਨੀਵਰਸਿਟੀ ਵਿੱਚ ਮੁੜ ਤੋਂ ਜਮਾਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਦੇ ਮੁਤਾਬਿਕ ਦੋ ਵਿਸ਼ਿਆਂ ਵਿੱਚ ਪੜ੍ਹਾਈ ਸ਼ੁਰੂ ਕੀਤੀ ਗਈ ਹੈ। ਪਹਿਲੇ ਸੈਸ਼ਨ ਵਿੱਚ ਇਤਿਹਾਸ ਅਤੇ ਵਾਤਾਵਰਣ ਦੀ ਪੜ੍ਹਆਈ ਸ਼ੁਰੂ ਕੀਤੀ ਗਈ ਹੈ। ਪਹਿਲਾ ਬੈਚ 15 ਵਿਦਿਆਰਥੀਆਂ ਦਾ ਹੈ, ਜਿਹੜੇ ਪੂਰੀ ਦੁਨੀਆਂ ਦੇ ਕੋਨੇ-ਕੋਨੇ ਤੋਂ ਹਨ। ਨਾਲੰਦਾ ਯੂਨੀਵਰਸਿਟੀ ਦੁਨੀਆਂ ਦੀ ਪਹਿਲੀ ਕੌਮਾਂਤਰੀ ਯੂਨੀਵਰਸਿਟੀ ਹੈ, ਜਿਸ ਨੇ ਵਿਦੇਸ਼ ਮੰਤਰਾਲਾ ਦੁਆਰਾ ਫੰਡ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਵੀਂ ਸਦੀ

ਵਿੱਚ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਇਸ ਯੂਨੀਵਰਸਿਟੀ ਵਿੱਚ ਪੜ੍ਹਣ ਲਈ ਆਉਂਦੇ ਸਨ ਪਰ ਬਾਅਦ ਵਿੱਚ ਹਮਲਾਵਾਰਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ ਅਤੇ ਹੁਣ 21ਵੀਂ ਸਦੀ ਵਿੱਚ ਇੱਕ ਵਾਰ ਮੁੜ ਇਸ ਪੁਰਾਤਨ ਯੂਨੀਵਰਸਿਟੀ ਅਹਿਮੀਅਤ ਬਹਾਲ ਹੋਣ ਜਾ ਰਹੀ ਹੈ।

Send this to a friend