ਨਵੀਂ ਦਿੱਲੀ, 3 ਸਤੰਬਰ (ਪੀ. ਟੀ)- ਵਿਵਾਦਗ੍ਰਸਤ ਧਾਰਮਿਕ ਆਗੂ ਨਿਤਿਆਨੰਦ ਦੀ ਅਰਜ਼ੀ ਨੂੰ ਖ਼ਾਰਜ ਕਰਦੇ ਹੋਏ ਸੁਪਰੀਮ ਕੋਰਟ ਨੇ ਅੱਜ ਉਸ ਨੂੰ ਜਬਰ ਜਨਾਹ ਮਾਮਲੇ ’ਚ ਮਰਦਾਨਗੀ ਟੈਸਟ ਕਰਾਉਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਸਵਾਮੀ ਨਿਤਿਆਨੰਦ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਅਦਾਲਤ ਮੁਤਾਬਿਕ ਨਿਤਿਆਨੰਦ ਨੂੰ ਆਪਣਾ ਪੋਟੇਂਸੀ ਟੈਸਟ ਕਰਾਉਣਾ ਹੋਵੇਗਾ। ਅੱਜ ਆਏ ਇਸ ਫੈਸਲੇ ‘ਚ ਸੁਪਰੀਮ ਕੋਰਟ ਨੇ ਕਰਨਾਟਕਾ ਹਾਈਕੋਰਟ ਦੇ ਸਨਮਾਨ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਇਕ ਕਾਨੂੰਨੀ ਫੈਸਲਾ ਕਰਾਰ ਦਿੱਤਾ। ਨਿਤਿਆਨੰਦ ਨੇ ਪੋਟੇਂਸੀ ਟੈਸਟ ਤੋਂ ਬਚਣ ਲਈ ਸੁਪਰੀਮ ਕੋਰਟ ਨੂੰ ਆਪਣੇ ਧਾਰਮਿਕ ਆਗੂ ਹੋਣ ਦੀ ਗੱਲ ਵੀ ਸਾਹਮਣੇ ਰੱਖੀ ਸੀ ਅਤੇ ਮਰਿਆਦਾਵਾਂ ਦਾ ਵੀ ਹਵਾਲਾ ਦਿੱਤਾ ਸੀ।