June 7, 2026 3:41 am

ਕਾਨਪੁਰ ’ਚ ਟਰੱਕ ਨੇ ਲਈ 7 ਬੱਚਿਆਂ ਸਣੇ 10 ਵਿਅਕਤੀਆਂ ਦੀ ਜਾਨ

ਕਾਨਪੁਰ, 3 ਸਤੰਬਰ (ਪੀ. ਟੀ)- ਇਥੋਂ ਦੇ ਰੇਲ ਬਾਜ਼ਾਰ ਇਲਾਕੇ ਵਿਚ ਬੀਤੀ ਰਾਤ ਇਕ ਟਰੱਕ ਉਲਟ ਜਾਣ ਕਾਰਨ ਉਸ ਹੇਠਾਂ ਆ ਕੇ 10 ਵਿਅਕਤੀ ਕੁਚਲੇ ਗਏ। ਪੁਲਿਸ ਨੇ ਅੱਜ ਇਥੇ ਦੱਸਿਆ ਕਿ ਸਾਰੇ ਮਰਨ ਵਾਲੇ ਵਿਅਕਤੀ ਮਜ਼ਦੂਰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਨ ਜਿਹੜੇ ਸੜਕ ਕਿਨਾਰੇ ਸੁੱਤੇ ਪਏ ਸਨ। ਮ੍ਰਿਤਕਾਂ ਵਿਚ 7 ਬੱਚੇ, ਦੋ ਔਰਤਾਂ ਤੇ ਇਕ ਆਦਮੀ ਸ਼ਾਮਿਲ ਹੈ। ਇਸ ਹਾਦਸੇ ਵਿਚ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

Send this to a friend