June 12, 2026 6:19 pm

ਨਿੱਜੀ ਸਕੂਲਾਂ ਵੱਲੋਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਵਿਰੋਧਤਾ

ਨਵੀਂ ਦਿੱਲੀ, 1 ਸਤੰਬਰ (ਪੀ. ਟੀ)- 5 ਸਤੰਬਰ ਯਾਨੀ ‘ਅਧਿਆਪਕ ਦਿਵਸ‘ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੇ ਬੱਚਿਆਂ ਨੂੰ ਸੰਬੋਧਿਤ ਕਰਨਗੇ। ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ ਇਹ ਫ਼ਰਮਾਨ ਭੇਜਿਆ ਗਿਆ ਹੈ ਕਿ ਉਹ ਸਾਰੇ ਵਿਦਿਆਰਥੀਆਂ ਨੂੰ ਪੀਐਮ ਮੋਦੀ ਦਾ ਭਾਸ਼ਣ ਸੁਣਵਾਉਣ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਜਮਾਤ ਇੱਕ ਤੋਂ ਲੈ ਕੇ 12ਵੀ ਤੱਕ ਦੇ ਬੱਚਿਆਂ ਨੂੰ ਪੀਐਮ ਦਾ ਭਾਸ਼ਣ ਸੁਣਵਾਉਣ। ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਇਸ ਬਾਰੇ ‘ਚ ਸਾਰੇ ਸਿੱਖਿਆ ਬੋਰਡਾਂ ਨੂੰ ਨਿਰਦੇਸ਼ ਜਾਰੀ ਕਰ ਚੁੱਕਾ ਹੈ। ਸਕੂਲੀ ਬੱਚੀਆਂ ਲਈ ਪੀਐਮ ਦਾ ਭਾਸ਼ਣ 5 ਸਤੰਬਰ ਨੂੰ ਦੁਪਹਿਰ 3 ਵਜੇ ਸ਼ੁਰੂ ਹੋਵੇਗਾ ਤੇ ਕਰੀਬ ਪੌਣੇ ਪੰਜ ਵਜੇ ਤੱਕ ਖ਼ਤਮ ਹੋਵੇਗਾ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਪੀਐਮ ਦਾ ਭਾਸ਼ਣ ਵਿਖਾਉਣ ਜਾਂ ਸੁਣਾਉਣ ਲਈ ਸੈਟੇਲਾਈਟ ਚੈਨਲ, ਰੇਡੀਉ, ਇੰਟਰਨੈੱਟ ਤੇ ਡੀਟੀਐਚ ਦਾ ਇਸਤੇਮਾਲ ਕਰ ਸਕਦੇ ਹਨ। ਹਾਲਾਂਕਿ ਮੋਦੀ ਦੇ ਇਸ ਫ਼ਰਮਾਨ ਦਾ ਪੁਰਜ਼ੋਰ

ਵਿਰੋਧ ਹੋ ਰਿਹਾ ਹੈ। ਨਿੱਜੀ ਸਕੂਲਾਂ ਦਾ ਕਹਿਣਾ ਹੈ ਕਿ ਪੀਐਮ ਦਾ ਭਾਸ਼ਣ ਸੁਣਾਉਣ ਲਈ ਉਨ੍ਹਾਂ ਨੂੰ ਸਕੂਲ ਖ਼ਤਮ ਹੋਣ ਤੋਂ ਬਾਅਦ ਬੱਚਿਆਂ ਨੂੰ ਰੋਕਣਾ ਹੋਵੇਗਾ, ਜਿਸਦੇ ਨਾਲ ਸਕੂਲ ਪ੍ਰਬੰਧਨ, ਟੀਚਰ, ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮੁਸ਼ਕਲ ਵੱਧ ਜਾਵੇਗੀ। ਕਾਂਗਰਸ ਸਮੇਤ ਤਮਾਮ ਵਿਰੋਧੀ ਦਲਾਂ ਨੇ ਵੀ ਮੋਦੀ ਦੇ ਭਾਸ਼ਣ ਦੀ ਟਾਇਮਿੰਗ ‘ਤੇ ਸਵਾਲ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਲੈ ਕੇ ਇੱਕ ਪਾਸੇ ਜਿੱਥੇ ਕੁੱਝ ਲੋਕ ਇਸਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਬੱਚੇ ਮੋਦੀ ਦੇ ਭਾਸ਼ਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ।

Send this to a friend