ਫ਼ਤਿਹਗੜ੍ਹ ਸਾਹਿਬ, 1 ਸਤੰਬਰ (ਪੀ. ਟੀ)- ਸ੍ਰੀ ਨਰਿੰਦਰ ਮੋਦੀ ਜੋ ਇਸ ਸਮੇਂ ਜਪਾਨ ਦੇ ਦੌਰੇ ਤੇ ਹਨ, ਉਹਨਾਂ ਵੱਲੋਂ ਜਪਾਨ ਨਾਲ ਗੱਲ ਕਰਕੇ ਹਿੰਦ ਵਿਚ ਸਥਿਤ ਆਪਣੇ ਵੱਡੇ ਹਿੰਦੂ ਧਾਰਮਿਕ ਸਥਾਂਨ ਵਾਰਨਸੀ ਨੂੰ ਸਪੈਸ਼ਲ ਸਟੇਟਸ ਦਿਵਾਇਆ ਜਾ ਰਿਹਾ ਹੈ । ਜਿਸ ਅਧੀਨ ਵਾਰਨਸੀ ਦਾ ਚਹੁਪੱਖੀ ਵਿਕਾਸ ਹੋਣ ਦੇ ਨਾਲ-ਨਾਲ ਉਸ ਨੂੰ ਦੁਨੀਆਂ ਦੇ ਵੱਡੇ ਸ਼ਹਿਰਾਂ ਦੀ ਤਰ੍ਹਾਂ ਅੱਗੇ ਲਿਆਉਣ ਦਾ ਇਹਨਾਂ ਦਾ ਮਿਸ਼ਨ ਹੈ । ਪਰ ਅਫ਼ਸੋਸ ਅਤੇ ਦੁੱਖ ਹੈ ਕਿ ਡਾ. ਮਨਮੋਹਨ ਸਿੰਘ ਜੋ ਹਿੰਦ ਦੇ ਵਜ਼ੀਰ-ਏ-ਆਜ਼ਮ ਰਹਿ ਚੁੱਕੇ ਹਨ, ਉਹ ਘੱਟ ਗਿਣਤੀ ਸਿੱਖ ਕੌਮ ਨਾਲ ਸੰਬੰਧਤ ਹੋਣ ਦੇ ਕਾਰਨ ਸਿੱਖ ਕੌਮ ਦੇ ਧਾਰਮਿਕ ਦਿਖ ਵਾਲੇ ਅੰਮ੍ਰਿਤਸਰ ਸ਼ਹਿਰ ਲਈ ਅਜਿਹਾ ਕੁਝ ਨਹੀਂ ਕਰ ਸਕੇ । ਕਿਉਂਕਿ ਘੱਟ ਗਿਣਤੀ ਕੌਮ ਨਾਲ ਸੰਬੰਧਤ ਕੋਈ ਵੀ ਇਨਸਾਨ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਪਹੁੰਚ ਜਾਵੇ, ਹਿੰਦੂ ਹਿੰਦੂਸਤਾਨ ਵਿਚ ਉਸ ਨੂੰ ਅਜਿਹੇ ਵੱਡੇ ਮਹੱਤਵਪੂਰਨ ਫੈਸਲੇ ਲੈਣ ਦੇ ਅਧਿਕਾਰ ਅਤੇ ਹੱਕ ਨਹੀਂ ਦਿੱਤੇ ਜਾਂਦੇ। ਭਾਵੇ
ਕਿ ਵਜ਼ੀਰ-ਏ-ਆਜ਼ਮ ਦਾ ਅਹੁਦਾ ਬਹੁਤ ਉੱਚੇ ਰੁਤਬੇ ਵਾਲਾ ਹੈ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹਿੰਦੂ ਵਾਲੇ ਮੁਲਕ ਵਿਚ ਘੱਟ ਗਿਣਤੀ ਕੌਮਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਾ ਹੋਣ ਅਤੇ ਆਪਣੇ ਸਿੱਖੀ ਧਾਰਮਿਕ ਸਥਾਨਾਂ ਵਾਲੇ ਸ਼ਹਿਰਾਂ ਨੂੰ ਦੁਨੀਆਂ ਪੱਧਰ ਦੇ ਸ਼ਹਿਰ ਬਣਾਉਣ ਵਿਚ ਘੱਟ ਗਿਣਤੀ ਕੌਮਾਂ ਦੇ ਅਮਲਾਂ ਉਤੇ ਲੱਗੇ ਵੱਡੇ ਪ੍ਰਸ਼ਨ ਚਿੰਨ੍ਹ ਉਤੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਇਸ ਲਈ ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਵਿਚਰਣ ਵਾਲੇ ਸਿੱਖਾਂ ਅਤੇ ਪੰਜਾਬੀਆਂ ਨੂੰ ਸਾਡੀ ਜੋਰਦਾਰ ਗੁਜ਼ਾਰਿਸ ਵੀ ਹੈ ਅਤੇ ਅਪੀਲ ਵੀ ਹੈ ਕਿ ਕਿਸੇ ਆਪਣੇ ਨੇਕ ਮਿਸਨ ਦੀ ਪੂਰਤੀ ਕਰਨ ਲਈ ਹਿੰਦੂਤਵ ਮੁਤੱਸਵੀ ਹੁਕਮਰਾਨਾਂ ਦੀਆਂ ਮਿੰਨਤਾਂ-ਤਰਲੇ ਕਰਨ ਦੀ ਬਜਾਇ ਸਿੱਖ ਕੌਮ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਨੂੰ ‘‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ਕਾਇਮ ਕਰਨ ਲਈ ਸੁਹਿਰਦ ਹੋਵੇ ।