ਨਵੀਂ ਦਿੱਲੀ, 1 ਸਤੰਬਰ (ਪੀ. ਟੀ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਐਲਾਨ ਕੀਤੀ ਹੈ ਕਿ ਜਾਪਾਨ ਦੇ ਵਿੱਤੀ ਪ੍ਰਸਤਾਵਾਂ ਵਿੱਚ ਮਦਦ ਕਰਨ ਲਈ ਸਿੱਧੇ ਪ੍ਰਧਾਨ ਮੰਤਰੀ ਦਫਤਰ ਹੇਠ ਇੱਕ ਵਿਸ਼ੇਸ ਪ੍ਰਬੰਧਨ ਦਲ ਗਠਿਤ ਕੀਤਾ ਜਾਵੇਗਾ। ਜਾਪਾਨ ਦੇ ਵਣਜ ਅਤੇ ਉਦਯੋਗ ਚੈਂਬਰ ਤੇ ਜਾਪਾਨ ਭਾਰਤ ਸਹਿਯੋਗ ਕਮੇਟੀ ਨਿੱਪਨ ਕਿਡਨਰੇਨ ਵੱਲੋਂ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਦਿੱਤੇ ਗਏ ਦੁਪਹਿਰ ਦੇ ਭੋਜਨ ਉਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਪਾਰ ਪ੍ਰਸਤਾਵਾਂ ਦੀ ਸਮੀਖਿਆ ਲਈ ਜਾਪਾਨ ਵੱਲੋਂ ਚੁਣੇ ਗਏ ਦੋ ਵਿਅਕਤੀ ਫੈਸਲਾ ਲੈਣ ਵਾਲੇ ਇਸ ਦਲ ਵਿੱਚ ਸ਼ਾਮਿਲ ਹੋਣਗੇ। ਉਨਾਂ• ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਉਤੇ ਸ਼ਾਇਦ ਉਨਾਂ• ਦਾ ਜਾਪਾਨੀ ਵਪਾਰ ਜਗਤ ਨਾਲ ਬਹੁਤ ਮਹੱਤਵਪੂਰਨ ਸਬੰਧ ਰਿਹਾ ਹੈ। ਉਨਾਂ• ਨੇ ਕਿਹਾ ਕਿ ਸੁਸ਼ਾਸਨ ਵਪਾਰ ਸਹੂਲਤ ਅਤੇ ਨੀਤੀਆਂ ਨੂੰ ਸੁਖਾਲਾ ਬਣਾਉਣਾ ਬਹੁਤ ਲਾਜ਼ਮੀ ਹੈ।
ੳਨਾਂ• ਨੇ ਜਾਪਾਨ ਦੇ ਵਪਾਰੀਆਂ ਅਤੇ ਨਿਵੇਸ਼ਕਾਂ ਨੂੰ ਬੇਵਜਾਹ ਦੇਰੀ ਨੂੰ ਖਤਮ ਕਰਨ ਲਈ ਨੀਤੀ ਉਤੇ ਆਧਾਰਿਤ ਪੈਸੇ ਲਾਏ ਜਾਣ ਦਾ ਭਰੋਸਾ ਦਿੱਤਾ। ਆਪਣੀ ਸਰਕਾਰ ਦੇ ਪਹਿਲੇ 100 ਦਿਨਾਂ ਦੇ ਕੰਮਾਂ ਉਤੇ ਬੋਲਦਿਆਂ ਉਨਾਂ• ਕਿਹਾ ਕਿ ਸਿੱਧਾ ਵਿਦੇਸ਼ ਨੂੰ ਸੁਖਾਲਾ ਬਣਾਉਣ ਲਈ ਕਈ ਕਦਮ ਚੁੱਕੇ ਹਨ। ਭਾਰਤ ਅਤੇ ਜਾਪਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲੇ ਸ਼ਪਸ਼ਟ ਜਨਾਦੇਸ਼ਾਂ ਤੋਂ ਰਾਜਨੀਤੀ ਵਿੱਚ ਸਥਿਰਤਾ ਪੈਦਾ ਹੋਈ ਹੈ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ। ਜਾਪਾਨ ਦੇ ਵਪਾਰੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਾਪਾਨ ਸਬੰਧਾਂ ਨੂੰ ਸਿਰਫ ਵਪਾਰ ਤੱਕ ਹੀ ਨਹੀਂ ਸਗੋ ਅੱਗੇ ਵਧਾਉਣਾ ਹੈ।