June 12, 2026 3:23 pm

ਹੋਦ ਚਿੱਲੜ ਤਾਲਮੇਲ ਕਮੇਟੀ ਦਾ ਵਫਦ ਹਰਿਆਣੇ ਦੇ ਐਮ.ਪੀ. ਨੂੰ ਮਿਲਿਆ

Page-1_25 ਹੋਂਦ ਚਿੱਲੜ, 1 ਸਤੰਬਰ (ਪੀ. ਟੀ)- ਨਵੰਬਰ 1984 ਨੂੰ ਹੋਂਦ ਚਿੱਲੜ ਵਿੱਚ ਵਾਪਰੇ ਹੌਲਨਾਕ ਕਾਂਡ ਦੀ ਗੂੰਜ ਪਾਰਲੀਮੈਂਟ ਵਿੱਚ ਪਾਉਣ ਲਈ ਐਮ.ਪੀਜ ਨੂੰ ਮਿਲ਼ਕੇ ਕਤਲੇਆਮ ਪੀੜਤਾਂ ਦੇ ਹੱਕ ਵਿੱਚ ਲੋਕ ਲਹਿਰ ਉਸਾਰੀ ਜਾਵੇਗੀ। ਇਸੇ ਕੜੀ ਤਹਿਤ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਪੀੜਤਾਂ ਸਮੇਤ ਮੈਂਬਰ ਪਾਰਲੀਮੈਂਟ ਰਣਬੀਰ ਸਿੰਘ ਨੂੰ  ਮਿਲ਼ਕੇ ਆਪਣੀਆਂ ਮੁਸਕਿਲਾਂ ਤੋਂ ਜਾਣੂ ਕਰਵਾਇਆਂ। ਉਹਨਾਂ ਐਮ ਪੀ ਸਾਹਿਬ ਨੂੰ ਦੱਸਿਆ ਕਿ ਨਵੰਬਰ 1984 ਨੂੰ ਹੋਦ ਚਿੱਲੜ , ਗੁੜਗਾਉਂ, ਅਤੇ ਪਟੌਦੀ ਸਮੇਤ ਹਰਿਆਣੇ ਦੇ ਵੱਖ ਵੱਖ ਇਲਾਕਿਆਂ ਵਿੱਚ ਸਿੱਖਾਂ ਦਾ ਯੋਜਨਾਬੱਥ ਤਰੀਕੇ ਘਾਣ ਕੀਤਾ ਗਿਆ ਅਤੇ ਉਹਨਾਂ ਦੀਆ ਜਾਇਦਾਦਾ ਨੂੰ ਸਾੜਿਆ ਗਿਆ ਸੀ।

  27 ਸਾਲ ਤੱਕ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਅਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਯਤਨਾਂ ਸਦਕਾ 2011 ਵਿੱਚ ਇਹ ਮਸਲਾ ਉਜਾਗਰ ਹੋਇਆ ਹੈ ਅਤੇ ਉਹਨਾਂ ਦੇ ਸੰਘਰਸ਼ ਕਾਰਨ ਕਾਂਗਰਸ ਦੀ ਹੁੱਡਾ ਸਰਕਾਰ ਨੂੰ ਜਸਟਿਸ ਟੀ.ਪੀ.ਗਰਗ ਕਮਿਸ਼ਨ ਬਣਾਉਣਾ ਪਿਆ ਸੀ।
ਹੁੱਡਾ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਇਸ ਦੀ ਜਾਂਚ 6 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਹੋ ਜਾਵੇਗੀ ਅਤੇ ਪੀੜਤਾਂ ਨੂੰ ਹੋਰ ਇੰਤਜਾਰ ਨਹੀਂ ਕਰਨਾ ਪਵੇਗਾ ਪਰ ਅੱਜ ਤਿੰਨ ਸਾਲ ਤੋਂ ਵੀ ਉ¤ਪਰ ਦਾ ਸਮਾਂ ਹੋ ਗਿਆ ਹੈ ਜਾਂਚ ਸਿਰੇ ਨਹੀਂ ਚੜੀ ਅਤੇ ਪੀੜਤ ਇੰਨਸਾਫ ਲਈ ਹਿਸਾਰ ਦੀ ਕੋਰਟ ਵਿੱਚ ਲੰਬੇ ਸਮੇਂ ਤੋਂ ਧੱਕੇ ਖਾ ਰਹੇ ਹਨ। ਉਹਨਾਂ ਇਸ ਸਬੰਧੀ ਐਂਮ. ਪੀ. ਸਾਹਿਬ ਨੂੰ ਇੱਕ ਮੰਗ ਪੱਤਰ ਵੀ ਸੌਪਿਆ ਅਤੇ ਉਹਨਾਂ ਤੋਂ ਭਰੋਸਾ ਲਿਆ ਕਿ ਉਹ ਉਹਨਾਂ ਦੀ ਆਵਾਜ ਰਾਜ ਸਭਾ ਵਿੱਚ ਉਠਾਉਣਗੇ। ਇਸ ਮੌਕੇ ਉਹਨਾਂ ਨਾਲ਼ ਪੀੜਤ ਉ¤ਤਮ ਸਿੰਘ, ਪੀੜਤ ਹਰਭਜਨ ਸਿੰਘ, ਪੀੜਤ ਪ੍ਰੇਮ ਸਿੰਘ ਅਤੇ ਸੰਜੀਵ ਸਿੰਘ ਹਰਿਆਣਾ ਆਦਿ ਹਾਜਿਰ ਸਨ।

Send this to a friend