
ਵਾਸ਼ਿੰਗਟਨ, 31 ਅਗਸਤ (ਪੀ. ਟੀ)- ਅਮਰੀਕੀ ਸੈਨਾ ਨੇ ਬੰਧਕ ਬਣਾਏ ਗਏ ਇਰਾਕੀ ਸ਼ਹਿਰ ਅਮਰੀਲੀ ‘ਚ ਹਵਾਈ ਮਾਰਗ ਤੋਂ ਮਦਦ ਪਹੁੰਚਾਈ। ਇਥੇ ਸ਼ੀਆ ਇਰਾਕੀ ਤੁਰਕਾਂ ਦੀ ਬਹੁਤਾਤ ਹੈ। ਕਰੀਬ ਦੋ ਮਹੀਨਿਆਂ ਤੋਂ ਅਮਰੀਲੀ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦਾ ਕਬਜ਼ਾ ਹੋਣ ਦੇ ਕਾਰਨ ਇਥੇ ਭੋਜਨ, ਪਾਣੀ ਅਤੇ ਮੈਡੀਕਲ ਮਦਦ ਨਹੀਂ ਪਹੁੰਚ ਪਾਈ।