ਪਣਜੀ, 31 ਅਗਸਤ (ਪੀ. ਟੀ)- ਮਸ਼ਹੂਰ ਲੇਖਿਕਾ ਤੇ ਭਾਜਪਾ ਦੀ ਸੀਨੀਅਰ ਨੇਤਾ ਮ੍ਰਿਦੁਲਾ ਸਿਨਹਾ ਨੇ ਬੀ. ਵੀ. ਵਾਂਚੂ ਦੇ ਅਸਤੀਫੇ ਤੋਂ ਬਾਅਦ ਅੱਜ ਗੋਆ ਦੇ ਰਾਜਪਾਲ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਬੰਬਈ ਉੱਚ ਅਦਾਲਤ ਦੇ ਮੁੱਖ ਜੱਜ ਮੋਹਿਤ ਸ਼ਾਹ ਨੇ ਇਸ ਅਹੁਦੇ ਲਈ ਸਹੁੰ ਚੁਕਾਈ। ਇਸ ਸਹੁੰ ਚੁੱਕ ਸਮਾਗਮ ਦੌਰਾਨ ਰਾਜ ਭਵਨ ‘ਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਤੇ ਹੋਰ ਮਸ਼ਹੂਰ ਹਸਤੀਆਂ ਮੌਜੂਦ ਸਨ। ਟ