June 12, 2026 12:34 pm

ਹਰਿਆਣਾ ਸਿੱਖਿਆ ਖੇਤਰ ਵਿੱਚ ਕੌਮਾਂਤਰੀ ਹੱਬ ਬਣਿਆ : ਮੁੱਖ ਮੰਤਰੀ ਹੁੱਡਾ

Page-1_40 ਚੰਡੀਗੜ੍ਹ, 31 ਅਗਸਤ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣ ’ਤੇ ਵਿਸ਼ੇਸ਼ ਧਿਆਨ ਦੇਣ ਤਾਂ ਕਿ ਪ੍ਰਦੇਸ਼ ਅਤੇ ਸਮਾਜ ਨੂੰ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਸਮਾਜ ਅਤੇ ਦੇਸ਼ ਤਰੱਕੀ ਕਰਦਾ ਹੈ, ਜੋ ਸਿੱਖਿਆ ਦੇ ਖੇਤਰ ਵਿਚ ਅੱਗੇ ਹੁੰਦਾ ਹੈ। ਉਨ੍ਹਾਂ ਇਕ ਨਵੀਂ ਅਤੇ ਮਜ਼ਬੂਤ ਪੀੜ੍ਹੀ ਦੇ ਨਿਰਮਾਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਸ੍ਰੀ ਹੁੱਡਾ ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਸੂਬੇ ਭਰ ਤੋਂ ਆਏ ਕੰਪਿਊਟਰ ਸਹਾਇਕਾਂ ਦੇ ਇਕ ਵਫਦ ਨੂੰ ਸੰਬੋਧਨ ਕਰ ਰਹੇ ਸਨ। ਹਰਿਆਣਾ ਸਰਕਾਰੀ ਕੰਪਿਊਟਰ ਲੈਬ ਸਹਾਇਥ ਸੰਘ ਦੇ ਪ੍ਰਧਾਨ ਸ੍ਰੀ ਸੁਰਿੰਦਰ ਪਾਲ ਦੀ ਅਗਵਾਈ ਵਿਚ ਉਹ ਕੰਪਿਊਟਰ ਲੈਬ ਸਹਾਇਕ, ਹਰਿਆਣਾ ਸਰਕਾਰ ਵੱਲੋਂ 2622

ਲੈਬ ਸਹਾਇਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨ ’ਤੇ ਮੁੱਖ ਮੰਤਰੀ ਸ੍ਰੀ ਹੁੱਡਾ ਦਾ ਧੰਨਵਾਦ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਵਿਕਾਸ ਦੇ ਸਾਰੇ ਖੇਤਰਾਂ ਵਿਚ ਪਿਛਲੇ 10 ਸਾਲਾਂ ਵਿਚ ਜਿਸ ਤੇਜੀ ਨਾਲ ਪ੍ਰਗਤੀ ਕੀਤੀ ਹੈ, ਉਸ ਨਾਲ ਅੱਜ ਇਹ ਪ੍ਰਦੇਸ਼ ਦੇਸ਼ ਵਿਚ 14ਵੇਂ ਸਥਾਨ ਤੋਂ ਪਹਿਲੇ ਸਥਾਨ ’ਤੇ ਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹੋਏ ਚੁੰਹ ਪੱਖੀ ਵਿਕਾਸ ਦੇ ਚਲਦੇ ਹਰਿਆਣਾ ਵਿਚ ਤੀਜੀ ਵਾਰ ਕਾਂਗਰਸ ਦੀ ਸਰਕਾਰ ਬਣੇਗੀ। ਸ੍ਰੀ ਹੁੱਡਾ ਨੇ ਕਿਹਾ ਕਿ ਹਰਿਆਣਾ ਖੇਤਾਂ ਵਿਚ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਨਾਮ ਰੋਸ਼ਨ ਕਰ ਚੁੱਕਿਆ ਹੈ। ਹੁਣੇ ਹੀ ਗਲਾਸਗੋ ਵਿਚ ਸੰਪਨ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਕਈ ਦੇਸ਼ਾਂ ਨਾਲੋਂ ਵੀ ਜ਼ਿਆਦਾ ਤਗਮੇ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਉਠਾਏ ਜਾ ਰਹੇ ਪ੍ਰਭਾਵੀ ਕਦਮਾਂ ਸਦਕਾ ਹਰਿਆਣਾ ਸਿੱਖਿਆ ਦੇ ਖੇਤਰ ਵਿਚ ਰਾਸ਼ਟਰੀ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ਦਾ ਸਿੱਖਿਆ ਹਬ ਬਣਨ ਜਾ ਰਿਹਾ ਹੈ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਹਰਿਆਣਾ ਨੂੰ ਸਿੱਖਿਆ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਦਾ ਸਿੱਖਿਆ ਹਬ ਬਣਾਉਣ ਵਿਚ ਆਪਣਾ ਪੂਰਾ ਸਹਿਯੋਗ ਦੇਣ। ਮੁੱਖ ਮੰਤਰੀ ਸ੍ਰੀ ਹੁੱਡਾ ਨੇ ਇਸ ਮੌਕੇ ਹਰਿਆਣਾ ਸਰਕਾਰੀ ਕੰਪਿਊਟਰ ਲੈਬ ਸਹਾਇਕ ਸੰਘ ਦੇ ਪ੍ਰਧਾਨ ਸੁਰਿੰਦਰ ਪਾਲ ਵੱਲੋਂ ਰੱਖੀਆਂ ਗਈਆਂ ਮੰਗਾਂ ’ਤੇ ਵੀ ਵਿਚਾਰ ਕਰਨ ਦਾ ਵਿਸ਼ਵਾਸ ਦਿੱਤਾ।
          ਇਸ ਮੌਕੇ ਹਰਿਆਣਾ ਸਰਕਾਰੀ ਕੰਪਿਊਟਰ ਲੈਬ ਸਹਾਇਕ ਸੰਘ ਦੇ ਪ੍ਰਧਾਨ ਸੁਰਿੰਦਰ ਪਾਲ ਨੇ ਪ੍ਰਦੇਸ਼ ਭਰ ਦੇ 2622 ਕੰਪਿਊਟਰ ਲੈਬ ਸਹਾਇਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨਾ ਅਤੇ ਉਨ੍ਹਾਂ ਨੂੰ 26 ਮਹੀਨੇ ਦਾ ਬਕਾਇਆ ਵੇਤਨ ਦਿਵਾਉਣ ਦੇ ਲਈ ਮੁੱਖ ਮੰਤਰੀ ਸ੍ਰੀ ਹੁੱਡਾ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਪ੍ਰੋ. ਵਿਰੇਂਦਰ, ਮੁੱਖ ਮੰਤਰੀ ਦੇ ਪ੍ਰਿੰਸੀਪਲ ਓ.ਐਸ.ਡੀ. ਸ੍ਰੀ ਐਮ.ਐਸ. ਚੌਪੜਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਸ਼ਿਵ ਭਾਟੀਆ ਅਤੇ ਵਧੀਕ ਮੀਡੀਆ ਸਲਾਹਕਾਰ ਸ੍ਰੀ ਸੁਨੀਲ ਪਰਤੀ ਵੀ ਹਾਜ਼ਰ ਸਨ।

Send this to a friend