ਬਾਬਾ ਜੀ ਨੇ 540 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਚੀਮਾਂ ਮੰਡੀ, 31 ਅਗਸਤ (ਬੇਦੀ)- ਹਿਮਾਚਲ ਪ੍ਰਦੇਸ਼ ਵਿਖੇ ਕਲਗੀਧਰ ਟ੍ਰਸਟ ਬੜੁ ਸਾਹਿਬ ਦੁਆਰਾ ਸੰਚਾਲਿਤ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਖੇ ਦੂਸਰਾ ਕਨਵੋਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਰਾਹੀਂ ਕੀਤੀ ਗਈ।ਹਿਮਾਚਲ ਪ੍ਰਦੇਸ਼ ਦੇ ਐਗਰੀਕਲਚਰ ਦੇ ਸਾਬਕਾ ਡਾਇਰੈਕਟਰ ਅਤੇ ਚਾਂਸਲਰ ਈਟਰਨਲ ਯੂਨੀਵਰਸਿਟੀ ਬਾਬਾ ਇਕਬਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਉਨ੍ਹਾਂ ਵਿਦਿਆਰਥੀਆਂ ਨੂੰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਦੀਆਂ 540 ਡਿਗਰੀਆਂ ਪ੍ਰਦਾਨ ਕੀਤੀਆਂ।ਬਾਬਾ ਇਕਬਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ
ਗੁਣਾਤਮਕ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ‘ਤੇ ਆਧਾਰਿਤ ਸਿੱਖਿਆ ਦੇ ਕੇ ਚੰਗੇ ਨਾਗਰਿਕ ਬਣਾਉਣਾ ਹੈ।ਬੀ.ਟੈੱਕ ਦੀ ਵਿਦਿਆਰਥਣ ਅਨੁਪਮਾ ਠਾਕੁਰ ਨੂੰ ਯੂਨੀਵਰਸਿਟੀ ਦੀ ‘ਬੈਸਟ ਸਟੂਡੈਂਟ’ ਵਜੋਂ ਚੁਣਿਆ ਗਿਆ, ਜਿਸ ਲਈ ਅਨੁਪਮਾ ਠਾਕੁਰ ਨੂੰ ਗੋਲਡ ਮੈਡਲ ਨਾਲ ਨਿਵਾਜਿਆ ਗਿਆ।ਇਸ ਤੋਂ ਇਲਾਵਾ ਵਿਸ਼ੇਸ਼ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਵੀ ਗੋਲਡ ਮੈਡਲ ਅਤੇ ਮੈਰਿਟ ਸਰਟੀਫਿਕੇਟ ਵੰਡੇ ਗਏ।ਈਟਰਨਲ ਯੂਨੀਵਰਸਿਟੀ ਫਿਜ਼ਿਕਸ ਅਤੇ ਕੈਮਿਸਟਰੀ ਵਿਸ਼ਿਆਂ ‘ਚ ਪੀ.ਐੱਚ.ਡੀ ਦੀਆਂ ਡਿਗਰੀਆਂ ਪ੍ਰਦਾਨ ਕਰਨ ਵਾਲੀ ਯੂਨੀਵਰਸਿਟੀਆਂ ਚੋਂ ਇੱਕ ਬਣ ਗਈ ਹੈ।ਈਟਰਨਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਐੱਚ. ਐੱਸ. ਧਾਲੀਵਾਲ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ‘ਚ ਇਸ ਸਾਲ ਐੱਮ.ਐੱਸ.ਸੀ ਨਰਸਿੰਗ, ਬੀ.ਐੱਸ.ਸੀ. ਐਗਰੀਕਲਚਰ ਅਤੇ ਬੀ.ਕਾਮ (ਆਨਰਜ਼) ਆਦਿ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਨ•ਾਂ ਯੂਨੀਵਰਸਿਟੀ ਦੁਆਰਾ ਬਾਇਓਟੈਕਨਾਲੋਜੀ, ਫੂਡ ਟੈਕਨਾਲੋਜੀ, ਨੈਨੋ ਟੈਕਨਾਲੋਜੀ ਅਤੇ ਹਰਬਲ ਦਵਾਈਆਂ ਦੇ ਖੇਤਰ ‘ਚ ਕੀਤੀਆਂ ਬੇਹਤਰ ਖੋਜਾਂ ਅਤੇ ਪ੍ਰਾਪਤੀਆਂ ‘ਤੇ ਵੀ ਚਾਨਣਾ ਪਾਇਆ।ਡਾ. ਦਵਿੰਦਰ ਸਿੰਘ ਸੈਕਟਰੀ ਕਲਗੀਧਰ ਟ੍ਰਸਟ ਨੇ ਸਟੇਜ ਦੀ ਭੂਮਿਕਾ ਨਿਭਾਉਂਦਿਆਂ ਟ੍ਰਸਟ ਦੀਆਂ ਭਵਿੱਖਤ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਡਾ. ਨੀਲਮ ਕੌਰ ਸਿੱਖਿਆ ਅਤੇ ਸਿਹਤ ਸਲਾਹਕਾਰ ਬੜੂ ਸਾਹਿਬ, ਬੀ.ਐੱਸ. ਲਾਂਬਾ, ਸੰਜੇ ਕੁਮਾਰ ਡਾਇਰੈਕਟਰ ਐਡਮੀਸ਼ਨ, ਟ੍ਰੁੇਨਿੰਗ ਐੱਡ ਪਲੇਸਮੈਂਟ, ਡਾ. ਬਲਦੇਵ ਸਿੰਘ ਬੋਪਾਰਾਏ, ਡਾ. ਸੰਦੀਪ ਗੁਪਤਾ, ਐਡਵੋਕੇਟ ਐਨ.ਡੀ.ਐੱਸ.ਮਾਨ, ਜਤਿੰਦਰ ਸਿੰਘ ਪੀ.ਆਰ.ਓ ਤੋਂ ਇਲਾਵਾ ਯੂਨੀਵਰਸਿਟੀ ਦੀ ਮੈਨੇਜਮੈਂਟ, ਅਕੈਡਮਿਕ ਕਾਊਂਸਲਿੰਗ ਅਤੇ ਸਮੂਹ ਪ੍ਰੋਫੈਸਰ ਆਦਿ ਹਾਜ਼ਰ ਸਨ।