ਬ੍ਰਸੇਲਸ, 31 ਅਗਸਤ (ਪੀ. ਟੀ)- ਯੂਰਪੀ ਸੰਘ ਦੇ ਨੇਤਾਵਾਂ ਨੇ ਐਤਵਾਰ ਨੂੰ ਰੂਸ ਨੂੰ ਯੁਕਰੇਨ ਸੰਕਟ ਦਾ ਹਲ ਕੱਢਣ ਲਈ ਇਕ ਹਫਤੇ ਦਾ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਹਰਮਨ ਵਾਨ ਰੇਮਪੁਈ ਨੇ ਦੱਸਿਆ ਕਿ ਜੇਕਰ ਤੈਅ ਸਮੇਂ ‘ਚ ਕੋਈ ਰਾਸਤਾ ਨਾ ਨਿਕਲਿਆ, ਤਾਂ ਉਹ ਰੂਸ ‘ਤੇ ਸਖ਼ਤ ਪਾਬੰਦੀ ਲਗਾਉਣਗੇ।ਸੂਤਰਾਂ ਮੁਤਾਬਕ ਵਾਨ ਰੋਮਪੁਈ ਨੇ ਬ੍ਰਸੇਲਸ ਕਿਹਾ ਕਿ ਯੂਰਪੀ ਪ੍ਰੀਸ਼ਦ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹੈ ਅਤੇ ਪ੍ਰੀਸ਼ਦ ਪ੍ਰਸਤਾਵ ਨੂੰ ਇਕ ਹਫਤੇ ਅੰਦਰ ਵਿਚਾਰ ਲਈ ਪੇਸ਼ ਕਰਨ ਦੀ ਅਪੀਲ ਕਰਦਾ ਹੈ।ਯੂਰਪੀ ਕਮਿਸ਼ਨ ਦੇ ਪ੍ਰਧਾਨ ਜੋਸ ਮੈਨੁਅਲ ਬਾਰੋਸੋ ਨੇ ਉਸੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਯੂਰਪੀ ਸੰਘ, ਯੁਕਰੇਨ ਸੰਕਟ ਦੇ ਫੌਜੀ ਹਲ ‘ਤੇ ਵਿਚਾਰ ਨਹੀਂ ਕਰੇਗਾ।