June 12, 2026 8:57 am

ਦਰਸ਼ਕਾਂ ਦੀ ਪਸੰਦ ਅਹਿਮ:

ਬਿੰਨੀ ਸਿੰਘ

ਵਿਕਰਮ ਸਿੰਘ ਵਿੱਕੀ
ਸੰਪਰਕ : 81464-25655

ਵਿਕਰਮ ਸਿੰਘ ਵਿੱਕੀ
ਸੰਪਰਕ : 81464-25655

ਪੰਜਾਬੀ ਫ਼ਿਲਮ ‘ ਪਾਵਰ ਕੱਟ ’ ਤੇ ਹਿੰਦੀ ਫ਼ਿਲਮ ‘ ਕਮਾਂਡੋ ’ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਬਿੰਨੀ ਸਿੰਘ ਦਾ ਜਨਮ ਧੂਰੀ ਜ਼ਿਲ੍ਹਾ ਸੰਗਰੂਰ ਵਿਚ ਹੋਇਆ ਹੈ। ਅੱਜ ਕੱਲ ਬਿੰਨੀ ਸਿੰਘ ਸ਼ਹਿਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਚ ਰਹਿ ਰਹੀ ਹੈ। ਬਿੰਨੀ ਸਿੰਘ ਨੇ ਦੱਸਿਆ ਕਿ ਮੈ ਆਪਣੀ ਪੜ੍ਹਾਈ ਗ੍ਰੈਜ਼ੂਏਸ਼ਨ ਯੂਨੀਵਰਸਿਟੀ ਦੇਸ਼ ਭਗਤ ਗੋਬਿੰਦਗੜ੍ਹ ਤੋ ਪੂਰੀ ਕੀਤੀ ਹੈ ਅਤੇ ਇਲੈਕਟ੍ਰੋਨਿਕਸ ਅਤੇ ਕੋਮਿਊੂਨੀਕੇਸ਼ਨ ਵਿਚ ਇੰਜੀਨੀਅਰਿੰਗ ਕੀਤੀ। ਬਚਪਨ ਤੋਂ ਅਦਾਕਾਰੀ ਦਾ ਸ਼ੌਕ ਸੀ ਅਤੇ ਉਮਰ ਦੇ ਨਾਲ-2 ਵਧਦਾ ਗਿਆ। ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਮੈ ਡਾਂਸਿੰਗ ਤੇ ਅਦਾਕਾਰੀ ਨੂੰ ਆਪਦੇ ਆਪ ਤੋ ਵੱਖ ਨਹੀ ਹੋਣ ਦਿੱਤਾ ਤੇ ਅੱਜ ਇਹੀ ਸ਼ੌਕ ਮੇਰਾ ਜਨੂਨ ਬਣ ਗਿਆ ਹੈ। ਬਿੰਨੀ ਨੇ ਦੱਸਿਆ ਕਿ ਮੈਸੂਰ ਹਾਈ ਤੇ ਅਮੈਰਿਕਨ ਡਾਂਸ ਚੈਪਿਅਨਸ਼ਿਪ ’ਚ ਬਰਾਂਚ ਮੈਡਲ ਹਾਸਿਲ ਕੀਤਾ।  ਫਿਰ ਆਪਣੀ ਅਦਾਕਾਰੀ ਨੂੰ ਨਿਖਾਰਨ ਲਈ ਭੱਟੀ ਫ਼ਿਲਮ ਸਕੂਲ ਵਿਚ ਐਕਟਿੰਗ ਕੋਰਸ ਦੀ ਟਰੇਨਿੰਗ ਸ਼ੁਰੂ ਕੀਤੀ ਹੌਲੀ ਹੌਲੀ ਮੇਰੀ ਅਦਾਕਾਰੀ ਵਿਚ ਨਿਖਾਰ ਆਉਂਦਾ ਗਿਆ। ਇਸੇ ਤਰ੍ਹਾਂ ਮੇਰੀ ਐਕਟਿੰਗ ਪ੍ਰਤੀ ਰੁਚੀ ਮੈਨੂੰ ਇਸ ਫ਼ਿਲਮੀ ਦੁਨੀਆ ਵਿਚ ਲੈ ਆਇਆ। ਜਸਪਾਲ ਭੱਟੀ ਦੀ ਪੰਜਾਬੀ ਫ਼ਿਲਮ ‘ ਪਾਵਰ ਕੱਟ ’ ’ਚ ਕੰਮ ਕਰਨ ਦਾ ਮੌਕਾ ਮਿਲਿਆ। ਉਸ ਤੋ ਬਾਅਦ ਮੇਰੀ ਮੁਲਾਕਾਤ ਕੇ.ਐਨ.ਐੱਸ. ਸੇਖੋਂ ਦੇ ਨਾਲ ਹੋਈ ਜਿਨ੍ਹਾਂ ਦੀ ਸਹਾਇਤਾ ਨਾਲ ਮੈ ਥੀਏਟਰ ਰੰਗ ਮੰਚ ਵਿਚ ਪੈਰ ਰੱਖਿਆ ਤੇ ਆਪਣਾ ਪਹਿਲਾਂ ਨਾਟਕ ‘ਜਿਪਸੀ‘ ਟੈਗੋਰ ਥੀਏਟਰ ਵਿਚ ਕੀਤਾ ਤੇ ਜਿਸ ਰਾਹੀ ਮੈਨੂੰ ਜ਼ਿੰਦਗੀ ਦਾ ਇੱਕ ਅਲੱਗ ਹੀ ਤਜਰਬਾ ਹੋਇਆ, ਤੇ ਇਸ ਨਾਟਕ ਵਿਚ ਮੇਰਾ ਮੁੱਖ ਕਿਰਦਾਰ ਸੀ ਤੇ ਜੋ ਮੇਰੇ ਲਈ ਬਹੁਤ ਹੀ ਨਵਾਂ ਤੇ ਅਲੱਗ ਕਿਰਦਾਰ ਸੀ ਜੋ ਮੈਨੂੰ ਨਿਭਾਉਣ ਵਿਚ ਬਹੁਤ ਹੀ ਵਧੀਆ ਲੱਗਿਆ। ਥੀਏਟਰ ਤੋ ਬਾਅਦ ਮੈਨੂੰ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ‘ਕਮਾਂਡੋ‘ ਜਿਹੜੀ ਕਿ ਵਿਪੁਲ ਸ਼ਾਹ ਪ੍ਰੋਡਕਸ਼ਨ ਹੇਠ ਬਣਾਈ ਗਈ ਇਸਦੇ ਡਾਈਰੇਕਟਰ ਦਲੀਪ ਘੋਸ਼ ਜੀ ਸਨ। ਇਸ ਫ਼ਿਲਮ ’ਚ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਪਰ ਇਹ ਸਭ ਕੁੱਝ ਮੇਰੀ ਫੈਮਲੀ ਦੇ ਕਾਰਨ ਹੀ ਸੰਭਵ ਹੋ ਸਕਿਆ ਜਿਨ੍ਹਾਂ ਨੇ ਮੈਨੂੰ ਹਰ ਫ਼ੈਸਲੇ ਵਿਚ ਪੂਰਾ ਸਾਥ ਦਿੱਤਾ। ਆਪਣੇ ਮਾਤਾ ਪਿਤਾ ਦੇ ਕਾਰਨ ਹੀ ਅੱਜ ਮੈ ਆਪਣਾ ਸਪਨਾ ਸਾਕਾਰ ਕਰ ਸਕੀ ਹਾਂ। ਕਮਾਂਡੋ ਫ਼ਿਲਮ ਤੋ ਬਾਅਦ ਮੈਨੂੰ ਬਹੁਤ ਫ਼ਿਲਮਾਂ ਤੇ ਐਲਬਮਾਂ  ਦੀਆਂ ਪੇਸ਼ਕਸ਼ਾਂ

ਆਈਆਂ।
ਹਰ ਅਦਾਕਾਰ ਦੀ ਲਈ ਦਰਸ਼ਕਾਂ ਦੀ ਪਸੰਦ ਬਹੁਤ ਮਹੱਤਵਪੂਰਨ ਹੁੰਦੀ ਹੈ ਤੇ ਕਾਫ਼ੀ ਸਮੇਂ ਦੇ ਇੰਤਜ਼ਾਰ ਤੋ ਬਾਅਦ ਮੈਨੂੰ ਆਪਣਾ ਸੁਪਨਾ ਸਾਕਾਰ ਹੁੰਦਿਆਂ ਉਦੋਂ ਦੀਖਿਆ ਜਦੋ ਮੇਰੀ ਮੁਲਾਕਾਤ ਸ੍ਰ. ਦਰਸ਼ਨ ਦਰਵੇਸ਼ ਜੀ ਨਾਲ ਹੋਈ ਤੇ ਉਨ੍ਹਾਂ ਨੇ ਮੈਨੂੰ ਆਪਣੀ ਫ਼ਿਲਮ ‘ਦੀ ਬਲੱਡ ਸਟਰੀਟ‘  ਦੀ ਕਹਾਣੀ ਸੁਣਾਈ। ਇਹ ਕਹਾਣੀ ਮੇਰੇ ਦਿਲ ਵਿਚ ਇਸ ਤਰ੍ਹਾਂ ਬਸ ਗਈ ਤੇ ਮੈ ਇਸ ਫ਼ਿਲਮ ਵਿਚ ਕੰਮ ਕਰਨ ਦਾ ਤੁਰੰਤ ਮਨ ਬਣਾ ਲਿਆ। ਇਸ ਫ਼ਿਲਮ ਵਿਚ ਆਪਣੇ ਕਿਰਦਾਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਜਿਸ ਵਿਚ ਦਰਸ਼ਨ ਦਰਵੇਸ਼ ਜੀ ਨੇ ਮੇਰੀ ਬਹੁਤ ਮਦਦ ਕੀਤੀ। ਤੇ ਇੱਕ ਗੁਰੂ ਵਾਂਗ ਮੈਨੂੰ ਬਹੁਤ ਕੁੱਝ ਸਿਖਾਇਆ ਤੇ ਹਮੇਸ਼ਾ ਮੇਰੀ ਮਦਦ ਲਈ ਤਿਆਰ ਰਹੇ। ਉਨ੍ਹਾਂ ਤੋਂ ਮੈਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜਿਸਨੇ ਮੇਰੀ ਜ਼ਿੰਦਗੀ ਨੂੰ ਤੇ ਅਦਾਕਾਰੀ ਨੂੰ ਹੋਰ ਵੀ ਨਿਖਾਰਨ ਵਿਚ ਸਹਾਇਤਾ ਕੀਤੀ। ਤੇ ਮੈ ਉਨ੍ਹਾਂ ਦੀ ਹਮੇਸ਼ਾ ਆਭਾਰੀ ਰਹਾਂਗੀ। ਤੇ ਹੁਣ ਮੈਨੂੰ ਆਪਣੀ ਆਉਣ ਵਾਲੀ ਫ਼ਿਲਮ ‘ ਦੀ ਬਲੱਡ ਸਟਰੀਟ ’ ਤੋਂ ਬਹੁਤ ਉਮੀਦਾਂ ਨੇ ਇਹ ਮੇਰੀ ਪਹਿਲੀ ਫ਼ਿਲਮ ਹੈ ਜਿਸ ਵਿਚ ਮੈ ਹੀਰੋਇਨ ਦੇ ਰੂਪ ਵਿਚ ਦਰਸ਼ਕਾਂ ਦੇ ਸਾਹਮਣੇ ਰੂ-ਬਰੂ ਹੋਣ ਵਾਲੀ ਹਾਂ। ਇਸ ਫ਼ਿਲਮ ਤੋਂ ਮੈਨੂੰ ਬਹੁਤ ਉਮੀਦਾਂ ਹਨ। 

Send this to a friend