Skip to content
Independent perspectives. Global stories.
BREAKING

ਛੇੜਛਾੜ ਮਾਮਲੇ ’ਚ ਮੱਧ ਪ੍ਰਦੇਸ਼ ਹਾਈਕੋਰਟ ਦੇ ਜੱਜ ਨੂੰ ਨੋਟਿਸ

Share this story

ਨਵੀਂ ਦਿੱਲੀ 29 ਅਗਸਤ (ਪੀ. ਟੀ)- ਸੁਪਰੀਮ ਕੋਰਟ ਨੇ ਅੱਜ ਸਾਬਕਾ ਵਧੀਕ ਜਿਲ੍ਹਾ ਸੈਸ਼ਨ ਜੱਜ ਗਵਾਲੀਅਰ ਵੱਲੋ ਛੇੜਛਾੜ ਤੇ ਪ੍ਰੇਸ਼ਾਨ ਕਰਨ ਬਾਰੇ ਦਾਇਰ ਪਟੀਸ਼ਨ ‘ਤੇ ਮੱਧ ਪ੍ਰਦੇਸ਼ ਹਾਈਕੋਰਟ ਦੇ ਪ੍ਰਸ਼ਾਸਨਿਕ ਜੱਜ, ਰਜਿਸਟਰਾਰ ਤੇ ਸੁਪਰੀਮ ਕੋਰਟ ਦੇ ਸਕੱਤਰ ਜਨਰਲ ਨੂੰ ਨੋਟਿਸ ਜਾਰੀ ਕੀਤੇ ਹਨ। ਸ੍ਰੀ ਜੇ.ਐਸ ਖੇਹਰ ਤੇ ਅਰੁਨ ਮਿਸ਼ਰਾ ‘ਤੇ ਅਧਾਰਤ ਜੱਜਾਂ ਦੇ ਬੈਂਚ ਨੇ ਮਾਮਲੇ ਦੀ ਮੱਧ ਪ੍ਰਦੇਸ਼ ਹਾਈ ਕੋਰਟ ਦੇ ਪੈਨਲ ਵੱਲੋਂ ਕੀਤੀ ਜਾ ਰਹੀ ਜਾਂਚ ਉਪਰ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਪਟੀਸ਼ਨਰ ਨੇ ਮਨੋਨੀਤ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਏ.ਐਮ ਖਾਨਵੀਲੇਕਰ ਵੱਲੋਂ ਮਾਮਲੇ ਦੀ ਜਾਂਚ ਲਈ ਗਠਿਤ ਪੈਨਲ ਨੂੰ ਬਦਲਿਆ ਜਾਵੇ।

WRITTEN BY