Skip to content
Independent perspectives. Global stories.
BREAKING

5 ਵਾਂ ਵਿਸ਼ਵ ਕਬੱਡੀ ਕੱਪ 29 ਨਵੰਬਰ ਤੋਂ 13 ਦਸੰਬਰ ਤੱਕ : ਸੁਖਬੀਰ ਬਾਦਲ

Share this story

ਪਹਿਲੀ ਵਾਰ ਪਾਕਿਸਤਾਨ ਵਿਚ ਹੋਣਗੇ ਕੁਆਰਟਫਾਈਨਲ ਤੇ ਸੈਮੀਫਾਈਨਲ ਮੈਚ
Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 29 ਅਗਸਤ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ 5 ਵੇਂ ਕਬੱਡੀ ਵਿਸ਼ਵ ਕੱਪ ਦੀ ਸਮਾਂ ਸਾਰਣੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਤਹਿਤ 29 ਨਵੰਬਰ ਨੂੰ ਜਲੰਧਰ ਵਿਖੇ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਹੋਵੇਗਾ ਜਦਕਿ 13 ਦਸੰਬਰ ਨੂੰ ਬਠਿੰਡਾ ਵਿਖੇ ਸਮਾਪਤੀ ਹੋਵੇਗੀ। ਇਸ ਤੋਂ ਇਲਾਵਾ ਪਹਿਲੀ ਵਾਰ ਕੁਆਟਰਫਾਈਨਲ ਤੇ ਸੈਮੀਫਾਈਨਲ ਮੈਚ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਰਵਾਉਣ ਦਾ ਵੀ ਫੈਸਲਾ ਲਿਆ ਗਿਆ ਹੈ।  ਅੱਜ ਇੱਥੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਸ. ਬਾਦਲ ਜਿਨ੍ਹਾਂ ਕੋਲ ਖੇਡ ਵਿਭਾਗ ਦਾ ਵੀ ਚਾਰਜ ਹੈ, ਵਲੋਂ ਪ੍ਰਸਤਾਵਿਤ ਟੀਮਾਂ  ਦੇ ਨਾਵਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨਾਂ ਟੀਮਾਂ ਵਿਚ  ਭਾਰਤ,

ਪਾਕਿਸਤਾਨ, ਇੰਗਲੈਂਡ, ਅਮਰੀਕਾ, ਸਕਾਟਲੈਂਡ, ਸਿਓਰਾ ਲਿਓਨ, ਸਪੇਨ , ਕੀਨੀਆ ਤੇ ਡੈਨਮਾਰਕ ਹਨ ਜਦਕਿ ਔਰਤ ਵਰਗ ਵਿਚ  ਭਾਰਤ, ਪਾਕਿਸਤਾਨ, ਨਿਊਜੀਲੈਂਡ,  ਕੀਨੀਆ, ਯੂ.ਕੇ. ਮਲੇਸ਼ੀਆ, ਡੈਨਮਾਰਕ ਤੇ ਮੈਕਸੀਕੋ ਹਨ। ਵਿਸ਼ਵ ਕੱਪ ਦੀ ਕੁੱਲ ਇਨਾਮੀ ਰਾਸ਼ੀ 6 ਕਰੋੜ 97 ਲੱਖ ਰੁਪੈ ਹੋਵੇਗੀ ਜਿਸ ਵਿਚੋਂ ਮਰਦ ਵਰਗ ਵਿਚੋਂ ਜੇਤੂ ਟੀਮ ਨੂੰ 2 ਕਰੋੜ ਰੁਪੈ ਤੇ ਉਪ ਜੇਤੂ ਨੂੰ ਇਕ ਕਰੋੜ ਰੁਪੈ ਦਿੱਤੇ ਜਾਣਗੇ। ਇਸੇ ਤਰ੍ਹਾਂ ਔਰਤ ਵਰਗ ਵਿਚ ਜੇਤੂ ਨੂੰ ਇਕ ਕਰੋੜ ਤੇ ਉਪ ਜੇਤੂ ਨੂੰ 51 ਲੱਖ ਰੁਪੈ ਦਾ ਇਨਾਮ ਦਿੱਤਾ ਜਾਵੇਗਾ। ਜਲੰਧਰ ਵਿਖੇ ਉਦਘਾਟਨੀ ਤੇ ਬਠਿੰਡਾ ਵਿਖੇ ਸਮਾਪਤੀ ਸਮਾਰੋਹ ਤੋਂ ਇਲਾਵਾ ਜਲਾਲਾਬਾਦ, ਚੋਹਲਾ ਸਾਹਿਬ, ਸੰਗਰੂਰ, ਹੁਸ਼ਿਆਰਪੁਰ. ਗੁਰਦਾਸਪੁਰ, ਰੋਪੜ, ਖੰਨਾ ਤੇ ਮਾਨਸਾ ਦੀ ਲੀਗ ਮੈਚਾਂ ਲਈ ਚੋਣ ਕੀਤੀ ਗਈ ਹੈ। ਉਪ ਮੁੱਖ ਮੰਤਰੀ ਵਲੋਂ ਅਧਿਕਾਰੀਆਂ ਨੂੰ ਵਿਸ਼ਵ ਕੱਪ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਵਾਉਣ  ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਮੈਚਾਂ ਤੋਂ ਪਹਿਲਾਂ ਤੇ ਮੈਚਾਂ ਦੌਰਾਨ ਵੀ ਡੋਪ ਟੈਸਟ ਕੀਤੇ ਜਾਣਗੇ ਤੇ ਇਸ ਲਈ 30 ਲੱਖ ਰੁਪੈ ਰਾਖਵੇਂ ਰੱਖੇ ਗਏ ਹਨ।   ਪੰਜਾਬ ਦੀਆਂ ਦੇਸੀ ਖੇਡਾਂ ਦੇ ਵਿਕਾਸ ਲਈ ਸ. ਬਾਦਲ ਵਲੋਂ ਵਿਭਾਗ ਨੂੰ ਪੰਜਾਬ ਰੂਰਲ ਗੇਮਜ਼ ਦੀ ਸ਼ੁਰੂਆਤ ਕਰਨ ਲਈ ਕੱਚਾ ਖਾਕਾ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ. ਬਾਦਲ ਵਲੋਂ ਕੁਸ਼ਤੀ ਕੱਪ ਸ਼ੁਰੂ ਕਰਨ ਲਈ ਪਾਕਿਸਤਾਨ ਤੇ ਈਰਾਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਕਿਉਂ ਜੋ ਪੰਜਾਬ ਵਿਚ ਇਸ ਖੇਡ ਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਹਨ। ਮੀਟਿੰਗ ਵਿਚ ਮੁੱਖ ਤੌਰ ’ਤੇ ਕੈਬਨਿਟ ਮੰਤਰੀ  ਸਿਕੰਦਰ ਸਿੰਘ ਮਲੂਕਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ.ਕੇ. ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ. ਔਜਲਾ, ਸਕੱਤਰ ਖੇਡ ਵਿਭਾਗ  ਕੇ.ਐਸ. ਪੰਨੂ,  ਅਜੈ ਮਹਾਜਨ ਤੇ ਮਨਵੇਸ਼ ਸਿੰਘ ਸਿੱਧੂ ਦੋਵੇਂ ਵਿਸ਼ੇਸ਼ ਪ੍ਰਮੁੱਖ ਸਕੱਤਰ ਉਪ ਮੁੱਖ ਮੰਤਰੀ ਤੇ ਵਧੀਕ ਡਾਇਰੈਕਟਰ ਲੋਕ ਸੰਪਰਕ ਵਿਭਾਗ ਗੁਰਵਰਿਆਮ ਸਿੰਘ ਵੀ ਹਾਜ਼ਰ ਸਨ।    

WRITTEN BY