Skip to content
Independent perspectives. Global stories.
BREAKING

ਹੇਰਾਲਡ ਮਾਮਲਾ ਸੋਨੀਆ ਤੇ ਰਾਹੁਲ ਖਿਲਾਫ ਸੁਣਵਾਈ 9 ਦਸੰਬਰ ਨੂੰ

Share this story

Page-1_37 ਨਵੀਂ ਦਿੱਲੀ, 28 ਅਗਸਤ (ਪੀ. ਟੀ)- ਦਿੱਲੀ ਦੀ ਇਕ ਅਦਾਲਤ ਨੇ ਰੋਜ਼ਾਨਾ ਨੈਸ਼ਨਲ ਹੇਰਾਲਡ ਦੇ ਕਬਜ਼ੇ ਦੇ ਮੁੱਦੇ ‘ਤੇ ਸ਼ਿਕਾਇਤ ਦੇ ਮਾਮਲੇ ‘ਚ ਸੁਣਵਾਈ ਲਈ ਅੱਜ 9 ਦਸੰਬਰ ਦੀ ਤਰੀਕ ਨਿਸ਼ਚਿਤ ਕੀਤੀ ਹੈ। ਇਸ ਮਾਮਲੇ ‘ਚ ਅਦਾਲਤ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ-ਪ੍ਰਧਾਨ ਰਾਹੁਲ ਗਾਂਧੀ ਤੇ ਹੋਰਾਂ ਖ਼ਿਲਾਫ਼ ਸੰਮਣ ਜਾਰੀ ਕੀਤੇ ਸੀ। ਮੈਟਰੋਪੋਲੀਟਿਨ ਮੈਜੀਸਟ੍ਰੇਟ ਗੋਮਤੀ ਮਨੋਚਾ ਨੇ ਮਾਮਲੇ ਦੀ ਸੁਣਵਾਈ ਦੀ ਤਰੀਕ ਇਸ ਲਈ ਅੱਗੇ ਵਧਾ ਦਿੱਤੀ ਕਿਉਂਕਿ ਸੋਨੀਆ ਤੇ ਹੋਰਾਂ ਵਲੋਂ ਪੇਸ਼ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਦਿੱਲੀ ਹਾਈਕੋਰਟ ਨੇ ਹੇਠਲੀ ਅਦਾਲਤ ‘ਚ ਹੋਣ ਵਾਲੀ ਅਪਰਾਧਕ ਸੁਣਵਾਈ ‘ਤੇ 3 ਸਤੰਬਰ ਤੱਕ ਲਈ ਰੋਕ ਲਗਾ ਦਿੱਤੀ ਹੈ। ਇਸ ਸਬੰਧ ‘ਚ ਸ਼ਿਕਾਇਤ ਦਾ ਮਾਮਲਾ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਦਾਖ਼ਲ ਕੀਤਾ ਸੀ। ਸੁਣਵਾਈ

ਦੌਰਾਨ ਸਵਾਮੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਸ਼ੀ ਸੈਮ ਪਿਤਰੋਦਾ ਖ਼ਿਲਾਫ਼ ਸੰਮਣ ਉਨ੍ਹਾਂ ਨੂੰ ਭੇਜਿਆ ਹੈ ਜੋ ਉਨ੍ਹਾਂ ਦੇ ਅਨੁਸਾਰ ਫਿਲਹਾਲ ਅਮਰੀਕਾ ‘ਚ ਰਹਿ ਰਹੇ ਹਨ।

WRITTEN BY