Skip to content
Independent perspectives. Global stories.
BREAKING

ਜੰਮੂ ਸੜਕ ਹਾਦਸੇ ’ਚ 8 ਮੌਤਾਂ

Share this story

ਸ੍ਰੀਨਗਰ, 28 ਅਗਸਤ (ਪੀ. ਟੀ)- ਜੰਮੂ-ਕਸ਼ਮੀਰ ਦੇ ਬਾਨਿਹਾਲ ਇਲਾਕੇ ‘ਚ ਇਕ ਟਾਟਾ ਸੋਮੋ ਗੱਡੀ ਸੜਕ ਤੋਂ ਹੇਠਾਂ ਲਹਿ ਕੇ ਡੂੰਘੀ ਖੱਡ ‘ਚ ਜਾ ਡਿੱਗੀ, ਜਿਸ ਕਾਰਨ ਇਸ ‘ਚ ਸਵਾਰ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਅੱਜ ਸਵੇਰੇ 6 ਵਜੇ ਬਾਨਿਹਾਲ ਦੇ ਸ਼ੇਰਬੀਬੀ ਇਲਾਕੇ ‘ਚੋਂ ਟਾਟਾ ਸੋਮੋ ਗੱਡੀ 11 ਵਿਅਕਤੀਆਂ ਨੂੰ ਲੈ ਕੇ ਰਾਮਬਨ ਦੇ ਖੜੀ ਮਾਹੌਮੰਗਤ ਵੱਲ ਜਾ ਰਹੀ ਸੀ ਕਿ ਅਚਾਨਕ ਖੜੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਵਾਈ ਸ਼ੁਰੂ ਕਰਦੇ 8 ਲਾਸ਼ਾਂ ਬਰਾਮਦ ਕਰਕੇ ਇਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

WRITTEN BY