ਨਵੀਂ ਦਿੱਲੀ, 26 ਅਗਸਤ (ਪੀ. ਟੀ. ਆਈ.)-ਡੱਬਾਬੰਦ ਭੋਜਨ ਸਨਅਤ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਿਹਤਮੰਦ ਡੱਬਾਬੰਦ ਭੋਜਨ ਉਤਪਾਦ ਵਿਕਸਤ ਕਰਨ ਲਈ ਹੋਰ ਖੋਜ ਤੇ ਵਿਕਾਸ ਦੀ ਲੋੜ ‘ਤੇ ਜ਼ੋਰ ਦਿੱਤਾ ਹੈ ਤਾਂ ਜੋ ਇਸ ਨੂੰ ਭਾਰਤ ਦੇ ਪਿੰਡਾਂ ਵਿਚ ਮਿਡ-ਡੇਅ ਮੀਲ ਦੇ ਹਿੱਸੇ ਵਜੋਂ ਸਪਲਾਈ ਕੀਤਾ ਜਾ ਸਕੇ। ਪੈਪਸੀਕੋ ਦੀ ਚੇਅਰਮੈਨ ਇੰਦਰਾ ਨੂਈ ਨਾਲ ਇਕ ਮੀਟਿੰਗ ਦੌਰਾਨ ਸ੍ਰੀਮਤੀ ਬਾਦਲ ਨੇ ਬੱਚਿਆਂ ਨੂੰ ਉਨ੍ਹਾਂ ਦੇ ਰੋਟੀ ਵਾਲੇ ਡੱਬਿਆਂ ਵਿਚ ਸਿਹਤਮੰਦ ਭੋਜਨ ਮੁਹੱਈਆ ਕਰਨ ਦੀ ਸੰਭਾਵਨਾ ‘ਤੇ ਚਾਨਣਾ ਪਾਇਆ। ਇਹ ਨੁਕਤਾ ਉਠਾਉਂਦਿਆਂ ਕਿ ਪੇਂਡੂ ਇਲਾਕਿਆਂ ਵਿਚ ਬੱਚਿਆਂ ਦਾ ਵੱਡਾ ਹਿੱਸਾ ਲੋਹੇ ਦੀ ਕਮੀ ਤੋਂ ਪੀੜਤ ਹੈ ਮੰਤਰੀ ਨੇ ਇੰਦਰਾ ਨੂਈ ਨੂੰ ਇਸ ਤਰ੍ਹਾਂ ਦੇ ਭੋਜਨ ਉਤਪਾਦ ਵਿਕਸਤ ਕਰਨ ਲਈ ਹੋਰ ਖੋਜ ਤੇ ਵਿਕਾਸ ਵਿਚ ਭਾਰਤ ਨਾਲ ਭਾਈਵਾਲੀ
ਦਾ ਸੁਝਾਅ ਦਿੱਤਾ ਜਿਹੜਾ ਭਾਰਤ ਦੇ ਪਿੰਡਾਂ ਵਿਚ ਮਿਡ-ਡੇਅ ਮੀਲ ਦੇ ਹਿੱਸੇ ਵਜੋਂ ਸਪਲਾਈ ਕੀਤਾ ਜਾ ਸਕੇ। ਉਨ੍ਹਾਂ ਪੈਪਸੀਕੋ ਨੂੰ ਕੋਲਡ ਡਰਿੰਕਸ ਵਿਚ ਖੰਡ ਦੀ ਮਾਤਰਾ ਹੇਠਾਂ ਲਿਆਉਣ ਲਈ ਵੀ ਕਿਹਾ ਤਾਂ ਜੋ ਇਸ ਤਰ੍ਹਾਂ ਦੀਆਂ ਵਸਤਾਂ ਦੇ ਲੈਣ ਨਾਲ ਸਿਹਤ ਠੀਕ ਰਹੇ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਕੰਪਨੀ ਨੂੰ ਬਾਜ਼ਾਰ ਵਿਚ ਇਸ ਤਰ੍ਹਾਂ ਦੇ ਨਵੇਂ ਉਤਪਾਦ ਲਿਆਉਣੇ ਚਾਹੀਦੇ ਹਨ ਜਿਹੜੇ ਸਵਾਦ, ਸਿਹਤਮੰ6:27 AM 8/27/2014ਦ ਤੇ ਪੋਸ਼ਟਿਕ ਹੋਣ। ਸ੍ਰੀਮਤੀ ਨੂਈ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਪਹਿਲਾਂ ਹੀ ਭਾਰਤ ਵਿਚ ਡੱਬਾ ਬੰਦ ਖੇਤਰ ਵਿਚ ਭਾਰੀ ਨਿਵੇਸ਼ ਕੀਤਾ ਹੈ ਅਤੇ ਕੰਪਨੀ ਆਉਂਦੇ ਸਾਲਾਂ ਵਿਚ ਇਸ ਨਿਵੇਸ਼ ਨੂੰ ਦੁੱਗਣਾ ਕਰਨਾ ਚਾਹੁੰਦੀ ਹੈ। ਸ੍ਰੀਮਤੀ ਨੂਈ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਉਹ ਇਸ ਤਰ੍ਹਾਂ ਦੇ ਉਤਪਾਦ ਮੁਹੱਈਆ ਕਰਨ ਦਾ ਯਤਨ ਕਰਨਗੇ ਜਿਹੜੇ ਸਿਹਤਮੰਦ ਤੇ ਪੌਸ਼ਟਿਕ ਹੋਣ।



