Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਪਾਕ ’ਤੇ ਹਮਲਾ ਕਰ ਕੇ ਸਿਖਾਉਂਣ ਸਬਕ : ਉੱਧਵ

Share this story

Page-1_31 ਮੁੰਬਈ, 25 ਅਗਸਤ (ਪੀ. ਟੀ)- ਸ਼ਿਵਸੈਨਾ ਪ੍ਰਮੁੱਖ ਉੱਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਭਾਰਤ ਦੀ ਸਰਹੱਦ ‘ਤੇ ਲਗਾਤਾਰ ਘੁਸਪੈਠ ਕਰ ਰਹੇ ਪਾਕਿਸਤਾਨ ‘ਤੇ ਹਮਲਾ ਕਰ ਕੇ ਉਸਨੂੰ ਸਬਕ ਸਿਖਾਉਂਣ। ਸ਼ਿਵਸੈਨਾ ਦੇ ਮੁਖ ਪੱਤਰ ‘ਸਾਮਨਾ‘ ‘ਚ ਪ੍ਰਕਾਸ਼ਿਤ ਸੰਪਾਦਕੀ ‘ਚ ਠਾਕਰੇ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਹਾਲ ਹੀ ‘ਚ ਸਰਹੱਦ ‘ਤੇ ਵਸੇ 13 ਪਿੰਡਾਂ ‘ਤੇ ਹਮਲਾ ਕੀਤਾ, ਜੰਮੂ ‘ਚ 22 ਚੌਕੀਆਂ ‘ਤੇ ਗੋਲਾਬਾਰੀ ਕੀਤੀ, ਜਿਸ ‘ਚ ਦੋ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋਏ ਤੇ ਜਿਸਦੇ ਕਾਰਨ ਲੋਕਾਂ ਨੂੰ ਆਪਣੇ ਪਿੰਡ ਛੱਡਣੇ ਪੈ ਰਹੇ ਹਨ।

ਠਾਕਰੇ ਨੇ ਕਿਹਾ ਕਿ 2003 ਤੋਂ ਬਾਅਦ ਇਹ ਆਪਣੇ ਤਰ੍ਹਾਂ ਦੀ ਵੱਡੀ ਘਟਨਾ ਹੈ। ਪਾਕਿਸਤਾਨ ਨੇ ਭਾਰਤੀ ਖੇਤਰ ‘ਚ 25 ਹਮਲੇ ਕੀਤੇ, ਲੇਕਿਨ ਅਸੀ ਕਿਸੇ ਫੁੱਸ ਪਟਾਖੇ ਦੀ ਤਰ੍ਹਾਂ ਚੁਪਚਾਪ ਪਏ ਹਾਂ। ਸ਼ਿਵਸੈਨਾ ਪ੍ਰਮੁੱਖ ਨੇ ਕਿਹਾ ਕਿ ਗੁਆਂਢੀ ਦੇਸ਼ ਦੇ ਨਾਲ ਹੋਰ ਗੱਲ ਬਾਤ ਤੇ ਬੈਠਕਾਂ ਕਰਨਾ ਵਿਅਰਥ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਨੇ ਸਕੱਤਰ ਪੱਧਰ ਦੀ ਗੱਲ ਬਾਤ ਨੂੰ ਮੁਲਤਵੀ ਕਰਕੇ ਨਰਾਜ਼ਗੀ ਸਾਫ਼ ਕਰ ਦਿੱਤੀ ਹੈ, ਲੇਕਿਨ ਇਹ ਕਾਫ਼ੀ ਨਹੀਂ ਹੈ।
ਹੁਣ ਸਾਨੂੰ ਉਨ੍ਹਾਂ ਦੀਆਂ ਸਰਹੱਦਾਂ ‘ਚ ਵੜਕੇ ਉਨ੍ਹਾਂ ਨੂੰ ਸਬਕ ਸਿਖਾਉਂਣਾ ਹੋਵੇਗਾ। ਰੱਖਿਆ ਮੰਤਰੀ ਅਰੁਣ ਜੇਤਲੀ ਨੇ ਪਾਕਿਸਤਾਨ ਦੀ ਉਕਸਾਵੇ ਦੀਆਂ ਕਾਰਵਾਈਆਂ ਦਾ ਉਚਿਤ ਜਵਾਬ ਦੇਣ ਦਾ ਭਰੋਸਾ ਦਿੱਤਾ ਹੈ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੀਮਾ ਸੁਰੱਖਿਆ ਬਲਾਂ (ਬੀਐਸਐਫ) ਨੂੰ ਜਵਾਬੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ। ਠਾਕਰੇ ਨੇ ਕਿਹਾ ਕਿ ਹੁਣ ਦੇਸ਼ ਇਹ ਆਸ਼ਾ ਕਰ ਰਿਹਾ ਹੈ ਕਿ ਪਾਕਿਸਤਾਨ ਦੀ ਪੂਛ ‘ਚ ਅੱਗ ਲਗਾਕੇ ਉਸਨੂੰ ਮਿੱਟੀ ਕਰ ਦਿੱਤਾ ਜਾਵੇ। ਦੇਰ ਨਾ ਕਰੋ, ਉਨ੍ਹਾਂ ਨੂੰ ਵਿਖਾ ਦਿਓ ਕਿ ਇਹ ਇੱਕ ਮਜ਼ਬੂਤ ਰਾਸ਼ਟਰ ਹੈ। ਭਾਰਤ ਦੀ ਜਨਤਾ ਦੇ ਸਾਹਮਣੇ ਸਾਬਤ ਕਰੀਏ ਕਿ ਇੱਕ ਕਾਬਿਲ ਸਰਕਾਰ ਨੇ ਸੱਤਾ ਸੰਭਾਲੀ ਹੈ। ਸਾਡੀ ਕੇਂਦਰ ਨੂੰ ਇਹੋ ਹੀ ਗੁਜਾਰਿਸ਼ ਹੈ।

WRITTEN BY