ਲੰਡਨ, 25 ਅਗਸਤ (ਏਜੰਸੀ) – ਗਾਂਧੀ ਫ਼ਿਲਮ ਲਈ ਮਸ਼ਹੂਰ ਆਸਕਰ ਜੇਤੂ ਬ੍ਰਿਟਿਸ਼ ਫ਼ਿਲਮ ਨਿਰਦੇਸ਼ਕ ਰਿਚਰਡ ਐਟੇਨਬਰੋ ਦਾ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਬੀਬੀਸੀ ਦੇ ਮੁਤਾਬਿਕ, ਸਫਲ ਨਿਰਦੇਸ਼ਕ ਬਣਨ ਤੋਂ ਪਹਿਲਾਂ ਰਿਚਰਡ ਬ੍ਰਿਟੇਨ ਦੇ ਸਿਖਰ ਅਭਿਨੇਤਾਵਾਂ ‘ਚੋਂ ਇੱਕ ਸਨ। ਰਿਚਰਡ ਨੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ, ਲੇਕਿਨ ਸਭ ਤੋਂ ਜ਼ਿਆਦਾ ਪਹਿਚਾਣ ਉਨ੍ਹਾਂ ਨੂੰ ਫ਼ਿਲਮ ‘ਗਾਂਧੀ‘ ਨਾਲ ਮਿਲੀ। ਛੇ ਦਹਾਕਿਆਂ ਦੇ ਆਪਣੇ ਕਰਿਅਰ ‘ਚ ਉਨ੍ਹਾਂ ਨੇ ਬਰਾਇਟਨ ਰਾਕ, ਦੂਜੀ ਸੰਸਾਰ ਜੰਗ ਦੀ ਜੰਗਬੰਦੀ ‘ਤੇ ਬਣੀ ਥਰਿਲਰ ਫ਼ਿਲਮ ‘ਦਾ ਗਰੇਟ ਐਸਕੇਪ‘ ਤੇ ਡਾਇਨਾਸੋਰ ‘ਤੇ ਬਣੀ ਸੁਪਰਹਿੱਟ ਫ਼ਿਲਮ ‘ਜੁਰਾਸਿਕ ਪਾਰਕ‘ ‘ਚ ਬਤੌਰ ਐਕਟਰ ਕੰਮ ਕੀਤਾ।
6 ਸਾਲ ਪਹਿਲਾਂ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਤੋਂ ਹੀ ਉਹ ਵੀਲ ਚੇਅਰ ‘ਤੇ ਸਨ।


