Skip to content
Independent perspectives. Global stories.
BREAKING

ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਨੂੰ ਪੁਲਿਸ ਨੇ ਗੁਆਂਢੀਆਂ ਨਾਲ ਝਗੜੇ ਦੇ ਦੋਸ਼ਾਂ ਚ ਕੀਤਾ ਗ੍ਰਿਫਤਾਰ

Share this story

Page-1_38 ਚੰਡੀਗੜ੍ਹ, 25 ਅਗਸਤ (ਨਾਗਪਾਲ)- ਪੰਚਕੂਲਾ ਪੁਲਸ ਨੇ ਸੋਮਵਾਰ ਨੂੰ ਕ੍ਰਿਕਟਰ ਯੁਵਰਾਜ ਦੇ ਪਿਤਾ ਯੋਗਰਾਜ ਨੂੰ ਗ੍ਰਿਫਤਾਰ ਕਰ ਲਿਆ। ਯੋਗਰਾਜ ਹਸਪਤਾਲ ‘ਚ ਇਲਾਜ ਅਧੀਨ ਆਪਣੇ ਰਿਸ਼ਤੇਦਾਰਾਂ ਦਾ ਹਾਲ ਪੁੱਛਣ ਆਏ ਸਨ। ਜਾਣਕਾਰੀ ਮੁਤਾਬਕ ਯੁਵਰਾਜ ਦੇ ਪਿਤਾ ਯੋਗਰਾਜ ਸਿੰਘ ਦੀ ਐੱਨ. ਆਰ. ਆਈ. ਚਚੇਰੀ ਭੈਣ ਆਪਣੇ 2 ਬੇਟਿਆਂ ਅਤੇ ਇਕ ਬੇਟੀ ਤਾਨੀਆ ਨਾਲ ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਐਤਵਾਰ ਨੂੰ ਉਹ ਯੋਗਰਾਜ ਦੀ ਬੇਟੀ ਦੀ ਬਰਥ-ਡੇਅ ਪਾਰਟੀ ‘ਚ ਸ਼ਿਰੱਕਤ ਕਰਨ ਆਪਣੇ ਬੱਚਿਆਂ ਨਾਲ ਆਈ। ਜਨਮ ਦਿਨ ਦੀ ਪਾਰਟੀ ਤੋਂ ਬਾਅਦ ਦੇਰ ਰਾਤ ਜਦੋਂ ਉਹ ਆਪਣੇ ਘਰ ਵਾਪਸ ਗਈ ਤਾਂ ਉੱਥੇ ਕਾਰ ਦੀ ਪਾਰਕਿੰਗ ਨੂੰ ਲੈ ਕੇ ਉਨ੍ਹਾਂ ਦੀ ਆਪਣੇ ਗੁਆਂਢੀ ਰਿਟਾਇਰਡ ਡੀ. ਐੱਸ. ਪੀ. ਨਾਲ ਬਹਿਸ ਹੋ ਗਈ। ਇਸ ਦੌਰਾਨ ਡੀ. ਐੱਸ. ਪੀ.

ਦੇ ਬੇਟੇ ਵੀ ਉੱਥੇ ਆ ਗਏ ਅਤੇ ਉਨ੍ਹਾਂ ਨੇ ਯੋਗਰਾਜ ਦੀ ਭੈਣ ਦੇ ਬੇਟਿਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਯੋਗਰਾਜ ਦੀ ਭੈਣ, ਉਸ ਦੇ 2 ਬੇਟੇ ਅਤੇ ਇਕ ਹੋਰ ਰਿਸ਼ਤੇਦਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਦੌਰਾਨ ਦੋਹਾਂ ਪੱਖਾਂ ਦੇ ਲੋਕ ਜ਼ਖਮੀ ਹੋ ਗਏ ਅਤੇ ਇਕ-ਦੂਜੇ ‘ਤੇ ਹਮਲਾ ਕਰਨ ਦਾ ਦੋਸ਼ ਲਗਾਉਣ ਲੱਗੇ।

WRITTEN BY