Skip to content
Independent perspectives. Global stories.
BREAKING

ਆਵਾਜ਼ ਤੇ ਅੰਦਾਜ਼ ਦਾ ਖੂਬਸੂਰਤ ਸੁਮੇਲ ਸਿਮਰ

Share this story

ਸੁਨੀਲ ਕਟਾਰੀਆ
ਸੰਪਰਕ : 98768 53253

‘‘ਆਜਾ ਨੱਚ ਨਵੀਂਏ ਭਰਜਾਈਏ, ਕਿਤੇ ਨੀ ਤੇਰੀ ਮੰਿਹਦੀ ਲੱਥ ਦੀ’’ ਅੱਜ ਵੀ ਇਹ ਗੀਤ ਹਰ ਇੱਕ ਵਿਆਹ ਦੇ ਵਿੱਚ ਉਸੇ ਚਾਅ ਨਾਲ ਸੁਣਿਆ ਜਾਂਦਾ ਹੈ।
ਸਿਮਰ ਨੇ ਮਹਿਜ਼ 6 ਸਾਲ ਦੀ ਉਮਰ ’ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਪਰ 12 ਸਾਲ ਦੀ ਉਮਰ ’ਚ ਉਸਨੇ ਮੰਚ ’ਤੇ ਪਹਿਲੀ ਪੇਸ਼ਕਾਰੀ ਦਿੱਤੀ ਸੀ। ਉਸਦੀ ਗਾਇਕੀ ਦਾ ਆਨੰਦ ਪਹਿਲੀ ਵਾਰੀ ਸਰੋਤਿਆਂ ਨੇ ਚੈਨਲ ਐਮ ਐਚ 1 ਦੇ ਗਾਇਕੀ ਦੇ ਮੁਕਾਬਲੇ ‘ਆਵਾਜ਼ ਪੰਜਾਬ ਦੀ’ ’ਚ ਮਾਣਿਆ ਸੀ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਸਨੇ ਪੰਜਾਬ ਹੀ ਨਹੀਂ ਸਗੋਂ ਕੌਮੀ ਪੱਧਰ ’ਤੇ ਚੈਨਲ ਵੀ ਦੇ ਇੱਕ ਸ਼ੋਅ ‘ਸੁਪਰ ਸਟਾਰ’ ’ਚ ਵੀ ਹਿੱਸਾ ਲਿਆ ਤੇ ਟੋਪ 10 ’ਚ ਆਪਣੀ ਥਾਂ ਬਣਾਈ। ਪੰਜਾਬ ਦੀ ਅਗਵਾਈ ਸੁਪਰ ਸਟਾਰ ’ਚ ਕਰਨ ਵਾਲੀ ਸਿਮਰ ਦੀ ਅਵਾਜ਼ ਤੇ ਅੰਦਾਜ਼ ਦੀ ਸ਼ਲਾਘਾ ਬਾਲੀਵੁੱਡ ਦੇ ਬਿਹਤੀਰਨ ਸੰਗੀਤਕਾਰਾਂ ਤੇ ਗਾਇਕਾਂ ਨੇ ਵੀ ਕੀਤੀ, ਜਿੰਨ੍ਹਾਂ ’ਚ ਏ ਆਰ ਰਹਿਮਾਨ, ਅਦਨਾਨ ਸਾਮੀ, ਪਲਾਸ਼ ਸੇਨ, ਹੰਸ ਰਾਜ ਹੰਸ, ਆਨੰਦ ਰਾਜ ਆਨੰਦ, ਜਸਪਿੰਦਰ ਨਰੂਲਾ, ਵਡਾਲੀ ਭਰਾ ਦੇ ਨਾਮ ਸ਼ਾਮਿਲ ਹਨ। ਸਿਮਰ ਅੱਜ ਦੇ ਦੌਰ ਦੀ ਬਹੁਪੱਖੀ ਫ਼ਨਕਾਰ ਹੈ, ਜਿਸ ਕੋਲ ਅਵਾਜ਼ ਦੇ ਨਾਲ ਨਾਲ ਬਿਹਤਰੀਨ ਅੰਦਾਜ਼ ਵੀ ਹੈ ਤੇ ਇਹੀ ਅੰਦਾਜ਼ ਉਸਦੀ ਪੇਸ਼ਕਾਰੀ ’ਚ ਵੀ ਨਜ਼ਰ ਆਉਂਦਾ ਹੈ। ਪੰਜਾਬ ਦੇ ਸ਼ਹਿਰ ਜਲੰਧਰ ਦੀ ਰਹਿਣ ਵਾਲੀ ਸਿਮਰ ਨੇ ‘ਅਵਾਜ਼ ਪੰਜਾਬ ਦੀ-2005’ ਦਾ ਤਾਜ ਆਪਣੇ ਸਜਾਇਆ ਹੈ ਅਤੇ ਇਸ ਸ਼ੋਅ ਰਾਹੀਂ ਹੀ ਸਿਮਰ ਦੀ ਪਹਿਚਾਣ ‘ਮਹਿੰਦੀ ਵਾਲੀ ਸਿਮਰ’ ਕਰਕੇ ਜਿਆਦਾ ਮਕਬੂਲ ਹੈ। ਇਸ ਸਮੇਂ ਦੌਰਾਨ ਉਸਦਾ ਗੀਤ ‘‘ਆਜਾ ਨੱਚ ਨਵੀਂਏ ਭਰਜਾਈਏ, ਕਿਤੇ ਨੀ ਤੇਰੀ ਮੰਿਹਦੀ ਲੱਥ ਦੀ’’ ਰੀਲੀਜ਼ ਹੋਇਆ ਸੀ ਤੇ ਵੱਖ-ਵੱਖ ਟੀਵੀ ਚੈਨਲਾਂ ’ਤੇ ਖ਼ੂਬ ਚੱਲਿਆ ਸੀ ਤੇ ਅੱਜ ਵੀ ਇਹ ਗੀਤ ਹਰ ਇੱਕ ਵਿਆਹ ਦੇ ਵਿੱਚ ਉਸੇ ਚਾਅ ਨਾਲ ਸੁਣਿਆ ਜਾਂਦਾ ਹੈ।
ਸਿਮਰ ਹੁਣ ਤਕ ਕਈ ਗੀਤ ਹਿੰਦੀ ਤੇ ਪੰਜਾਬੀ ਭਾਸ਼ਾ ’ਚ ਗਾ ਚੁੱਕੀ ਹੈ। ਆਪਣੇ ਅਧਿਆਪਕਾਂ ਤੋਂ ਸੰਗੀਤ ਦੀ ਬਾਰੀਕੀਆਂ ਲਈ ਤਾਲੀਮ ਹਾਸਿਲ ਕਰ ਚੁੱਕੀ ਸਿਮਰ  ਬਕਾਇਕਾ ਮਕਬੂਲ ਸੰਗੀਤਕ ਗੁਰੂ ਬੀ ਐਸ ਨਾਰੰਗ ਹੋਰਾਂ ਤੋਂ ਇਲਾਵਾ ਗਾਇਕ ਮਾਸਟਰ ਸਲੀਮ ਤੋਂ ਵੀ ਸੰਗੀਤ ਪ੍ਰਤੀ ਸਿਖਲਾਈ ਹਾਸਿਲ ਕਰਦੀ ਰਹਿੰਦੀ ਹੈ। ਕਲਾਸਿਕਲ ਤੋਂ ਲੈ ਕੇ ਪੋਪ ਸੰਗੀਤ ਤਕ ਹਰ ਤਰ੍ਹਾਂ ਦੀ ਗਾਇਕੀ ’ਚ ਆਪਣਾ ਲੋਹਾ ਮੰਨਵਾ ਰਹੀ ਸਿਮਰ ਕਈ ਫ਼ਨਕਾਰਾਂ ਨਾਲ ਸਟੇਜ ਸਾਂਝੀ ਕਰ ਚੁੱਕੀ ਹੈ, ਜਿੰਨ੍ਹਾਂ ’ਚ ਕੈਲਾਸ਼ ਖੇਰ, ਮਾਸਟਰ ਸਲੀਮ, ਪ੍ਰੀਤ ਹਰਪਾਲ, ਭਿੰਦਾ ਔਜਲਾ, ਸੁਰਜੀਤ ਖ਼ਾਨ, ਰੌਸ਼ਨ ਪ੍ਰਿੰਸ ਆਦਿ ਦੇ

ਨਾਂ ਪ੍ਰਮੁੱਖ ਹਨ। ਇਹੀ ਨਹੀਂ ਸਿਮਰ ਨੇ ਕਈ ਪੰਜਾਬੀ ਫ਼ਿਲਮਾਂ ’ਚ ਵੀ ਆਪਣੀ ਅਵਾਜ਼ ਦਿੱਤੀ ਹੈ ਜਿੰਨ੍ਹਾਂ ’ਚ ਉਸਨੇ ਫ਼ਿਲਮ ਸਾਡੀ ਵੱਖਰੀ ਹੈ ਸ਼ਾਨ ’ਚ ਗਾਇਕ ਫ਼ਿਰੋਜ਼ ਖ਼ਾਨ ਦੇ ਨਾਲ ਦੋ ਗੀਤਾਂ ਨੂੰ ਅਵਾਜ਼ ਦਿੱਤੀ ਹੈ ਤੇ ਇਸ ਤੋਂ ਇਲਾਵਾ ਫ਼ਿਲਮ ਜੱਟ ਏਅਰਵੇਜ਼ ’ਚ ਗਾਇਕ ਅਲਫ਼ਾਜ ਤੇ ਫ਼ਿਲਮ ਪਿਓਰ ਪੰਜਾਬੀ ’ਚ ਅਰਜੁਨ ਦੇ ਨਾਲ ਇੱਕ-ਇੱਕ ਗੀਤ ਨੂੰ ਅਵਾਜ਼ ਦਿੱਤੀ ਹੈ।
ਸਿਮਰ ਦਾ ਗੀਤ ‘ਮਹਿੰਦੀ’ ਹੁਣ ਤਕ ਕਈ ਹਿੰਦੀ ਟੀਵੀ ਸੀਰੀਅਲਾਂ ’ਚ ਸ਼ਾਮਿਲ ਕੀਤਾ ਜਾ ਚੁੱਕਿਆ ਹੈ, ਜਿੰਨ੍ਹਾਂ ’ਚ ਬੜੇ ਅੱਛੇ ਲਗਤੇ ਤੇ ਪਰੀਚੇ ਸ਼ਾਮਿਲ ਹਨ। ਕਈ ਗੀਤਾਂ ’ਤੇ ਇਸ ਵੇਲੇ ਕੰਮ ਕਰ ਰਹੀ ਸਿਮਰ ਆਉਣ ਵਾਲੇ ਦਿਨਾਂ ’ਚ ਪੰਜਾਬੀ ਸੰਗੀਤ ਲਈ ਕਈ ਨਵੇਂ ਨਗਮੇਂ ਲੈ ਕੇ ਆ ਰਹੀ ਹੈ। ਕਈ ਸੰਗੀਤਕ ਇਵੇਂਟ ਤੇ ਸ਼ੋਅਜ਼ ਕਰ ਚੁੱਕੀ ਸਿਮਰ ਨੇ ਸਿਰਫ਼ ਅਵਾਜ਼ ਰਾਹੀਂ ਹੀ ਮਨੋਰੰਜਨ ਜਗਤ ’ਚ ਹਾਜਰੀ ਨਹੀਂ ਲਗਵਾਈ ਸਗੋਂ ਟੀਵੀ ਤੇ ਫ਼ਿਲਮਾਂ ’ਚ ਬਤੌਰ ਅਦਾਕਾਰ ਤੇ ਐਂਕਰ ਵੀ ਆਪਣੀ ਦਮਦਾਰ ਪੇਸ਼ਕਾਰੀ ਦਿੱਤੀ। ਚੈਨਲ ਵੀ ਦੇ ਸੁਪਰ ਸਟਾਰ ਤੇ ਐਮ ਐੱਚ 1 ਦੇ ਅਵਾਜ਼ ਪੰਜਾਬੀ ਦੀ ਤੋਂ ਇਲਾਵਾ ਦੂਰਦਰਸ਼ਨ ਜਲੰਧਰ ਦੇ ਮਸ਼ਹੂਰ ਸ਼ੋਅ ਪੰਜਾਬੀ ਅੰਤਾਕਸ਼ਰੀ ਨੂੰ ਉਸਨੇ ਸਾਥੀ ਐਂਕਰ ਦਲਜਿੰਦਰ ਬਸਰਾਂ ਨਾਲ ਹੋਸਟ ਕੀਤਾ ਤੇ ਪੰਜਾਬੀ ਫ਼ਿਲਮ ਸਿਰਫ਼ਿਰੇ ’ਚ ਦਮਦਾਰ ਕੈਰੇਕਟਕ ਰੋਲ ਅਦਾ ਕੀਤਾ। ਸਿਮਰ ਲਈ ਗਾਇਕੀ ਇੱਕ ਜਨੂੰਨ ਹੈ ਅਤੇ ਉਹ ਪੂਰੇ ਦਿਲ ਨਾਲ ਗਾਉਂਦੀ ਹੈ। ਉਸ ਵਿੱਚ ਸੰਗੀਤ ਦੇ ਹਵਾਲੇ ਤੋਂ ਨਵੇਂ ਤਜ਼ਰਬੇ ਤੇ ਰੁਝਾਨ ਪੈਦਾ ਕਰਨ ਦੀ ਵੀ ਸਮਰੱਥਾ ਹੈ।

WRITTEN BY