Skip to content
Independent perspectives. Global stories.
BREAKING

ਗਵਾਲੀਅਰ ਦੇ ਸਿੰਧੀਆ ਸਕੂਲ ’ਚ ਮੰਤਰੀ ਦੇ ਲੜਕੇ ਦੀ ਰੈਗਿੰਗ, ਹਾਲਤ ਗੰਭੀਰ

Share this story

Page-3_21 ਗਵਾਲੀਅਰ, 23 ਅਗਸਤ (ਪੀ. ਟੀ)- ਬਿਹਾਰ ਦੇ ਸਹਿਕਾਰਤਾ ਮੰਤਰੀ ਜੈ ਕੁਮਾਰ ਸਿੰਘ ਦੇ ਬੇਟੇ ਆਦਰਸ਼ ਨੂੰ ਗਵਾਲੀਅਰ ਦੇ ਸਿੰਧੀਆ ਸਕੂਲ ‘ਚ ਰੈਗਿੰਗ ਦਾ ਸ਼ਿਕਾਰ ਹੋਣਾ ਪਿਆ। ਹਸਪਤਾਲ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੈਗਿੰਗ ਤੋਂ ਬਾਅਦ ਉਸਦੀ ਹਾਲਤ ਗੰਭੀਰ ਹੋ ਗਈ ਹੈ ਅਤੇ ਉਸ ਨੂੰ ਦਿੱਲੀ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਾਉਣਾ ਪਿਆ। ਆਦਰਸ਼ ਨੂੰ ਜੀਵਨ ਰੱਖਿਅਕ ਪ੍ਰਣਾਲੀ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਆਦਰਸ਼ ਗਵਾਲੀਅਰ ਦੇ ਸਿੰਧੀਆ ਸਕੂਲ ’ਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਸਕੂਲੀ ਸੂਤਰਾਂ ਨੇ ਦੱਸਿਆ ਹੈ ਕਿ ਸਕੂਲ ਦੇ ਸੀਨੀਅਰ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਆਦਰਸ਼ ਦੀ ਰੈਗਿੰਗ ਕਰ ਰਹੇ ਸਨ, ਜਿਸ ਕਾਰਨ ਉਸ ਨੇ ਪ੍ਰੇਸ਼ਾਨ ਹੋ ਕੇ ਪੱਖੇ ਤੋਂ ਫਾਂਸੀ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।

WRITTEN BY