ਸ਼੍ਰੀ ਅਨੰਦਪੁਰ ਸਾਹਿਬ, 22 ਅਗਸਤ(ਦਵਿੰਦਰਪਾਲ ਸਿੰਘ):ਅੱਜ ਅਨੰਦਪੁਰ ਸਾਹਿਬ ਚੌਂ ਇਕ ਅਣਪਛਾਤੀ ਲਾਸ਼ ਬਰਾਮਦ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਮੁਖ ਸਿੰਘ ਨੇ ਦੱਸਿਆ ਕਿ ਮੁਹੱਲਾ ਨਵੀਂ ਅਬਾਦੀ ਵਿਚ ਬਣੇ ਲਵੈਟਰੀ ਬਲਾਕ ਦੇ ਨੇੜੇ ਤੋਂ ਇਕ 60-65 ਸਾਲ ਦੀ ਉਮਰ ਦੇ ਕਲੀਨ ਸ਼ੇਵ ਬੰਦੇ ਦੇ ਲਾਸ਼ ਮਿਲੀ ਹੈ ਜਿਸ ਨੇ ਗਰੇ ਰੰਗ ਦਾ ਪਜਾਮਾ ਪਹਿਨਿਆ ਹੋਇਆ ਹੈ, ਰੰਗ ਕਣਕਵੰਨਾ, ਕੱਦ 5 ਫੁੱਟ 6 ਇੰਚ ਦੇ ਕਰੀਬ ਹੇੈ ਤੇ ਉਸ ਕੋਲ ਕੋਈ ਵੀ ਸਮਾਨ ਨਹੀ ਸੀ। ਉਨਾਂ• ਦੱਸਿਆ ਕਿ ਲਾਸ਼ ਮੋਰਚੁਰੀ ਵਿਚ ਰੱਖ ਦਿਤੀ ਗਈ ਹੈ।
ਅਣਪਛਾਤੀ ਲਾਸ਼ ਹੋਈ ਬਰਾਮਦ



