Skip to content
Independent perspectives. Global stories.
BREAKING

ਖੇਡਾਂ ਖੇਡਣ ਗਏ ਸਕੂਲੀ ਵਿਦਿਆਰਥੀ ਦੀ ਰਜਬਾਹੇ ‘ਚ ਡੁੱਬਣ ਨਾਲ ਮੌਤ

Share this story

ਬਠਿੰਡਾ, 23 ਜੁਲਾਈ (ਗੁਰਦੀਪ ਮਾਨ)- ਪਿੰਡ ਨੰਦਗੜ੍ਹ ਦੇ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ‘ਚ ਜ਼ੋਨ ਪੱਧਰੀ ਖੇਡਾਂ ‘ਚ ਭਾਗ ਲੈਣ ਗਏ ਦੋ ਸਕੂਲੀ ਵਿਦਿਆਰਥੀ ਰਜ਼ਬਾਹੇ ‘ਚ ਡੁੱਬ ਗਏ ਜਿਨ੍ਹਾਂ ‘ਚੋਂ ਇਕ ਵਿਦਿਆਰਥੀ ਨੂੰ ਤਾਂ ਥੋੜ੍ਹੇ ਸਮੇਂ ਬਾਅਦ ਸਹੀ ਸਲਾਮਤ ਬਾਹਰ ਕੱਢ ਲਿਆ ਜਦ ਕਿ ਇੱਕ ਸਕੂਲੀ ਵਿਦਿਆਰਥੀ ਦੀ ਰਜ਼ਬਾਹੇ ‘ਚ ਡੁੱਬਣ ਕਾਰਨ ਮੌਤ ਹੋ ਗਈ। ਥਾਣਾ ਨੰਦਗੜ੍ਹ ਦੇ ਮੁਖੀ ਯੂਸ਼ੀ ਚਾਵਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਵਦੀਪ ਸਿੰਘ (18) ਪੁੱਤਰ ਸੱਤਾ ਸਿੰਘ ਕਲਾਸ ਗਿਆਰ੍ਹਵੀਂ ਅਤੇ ਕੁਲਦੀਪ ਸਿੰਘ (15) ਕਲਾਸ ਸੱਤਵੀਂ ਵਾਸੀਆਨ ਪਥਰਾਲਾ ਦੂਸਰੇ ਸਕੂਲੀ ਬੱਚਿਆਂ ਨਾਲ ਕਬੱਡੀ ਦੀ ਟੀਮ ‘ਚ ਖੇਡਾਂ ‘ਚ ਭਾਗ ਲੈਣ ਉਕਤ ਸਕੂਲ ‘ਚ ਆਏ ਹੋਏ ਸਨ। ਗੇਮ ਖੇਡ ਕੇ ਇਹ ਬੱਚੇ  ਸਕੂਲ ਦੇ ਨਜ਼ਦੀਕ ਲੰਘਦੇ ਰਜਬਾਹੇ ‘ਚ ਨਹਾਉਣ ਲੱਗ ਪਏ ਪਾਣੀ ਜਿਆਦਾ ਡੂੰਘਾ ਹੋਣ ਕਾਰਨ ਦੋ ਬੱਚੇ ਪਾਣੀ ‘ਚ  ਡੁੱਬ ਗਏ। ਉਥੇ ਨਹਾ ਰਹੇ ਹੋਰਨਾਂ ਬੱਚਿਆਂ ਦੇ ਰੌਲਾ ਪਾਉਣ ‘ਤੇ ਨੇੜੇ ਪੈਂਦੇ ਬੱਸ ਅੱਡੇ ‘ਤੇ ਮੌਜੂਦ ਲੋਕਾਂ ਵਲੋਂ ਤੁਰੰਤ ਵੱਡੀ ਗਿਣਤੀ ‘ਚ ਪਹੁੰਚ ਕੇ ਇਕ ਬੱਚੇ ਕੁਲਦੀਪ ਸਿੰਘ ਨੂੰ ਤਾਂ ਬਾਹਰ ਕੱਢ ਲਿਆ ਗਿਆ ਪ੍ਰੰਤੂ ਨਵਦੀਪ ਸਿੰਘ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋਣ ਕਾਰਨ ਡੁੱਬ ਗਿਆ। ਜਿਸ ਨੂੰ ਲੱਭਣ ਲਈ ਸ਼ਾਹ ਸਤਨਾਮ ਜੀ ਗ੍ਰੀਨ ਐੱਸ.ਵੈੱਲ.ਫੇਅਰ ਫੋਰਸ ਵਿੰਗ ਦੇ ਵਲੰਟੀਅਰ ਜੀ ਤੋੜ ਮਿਹਨਤ ਕਰ ਰਹੇ ਹਨ। ਉਨ੍ਹਾਂ ਵਲੋਂ ਰਜ਼ਬਾਹੇ ‘ਚ ਦੋ ਕਿਲੋਂਮੀਟਰ ਦੇ ਦਾਇਰੇ ਵਿਚ ਪੌੜੀਆਂ ਦੀ ਮਦਦ ਨਾਲ ਡੁੱਬੇ ਹੋਏ ਵਿਦਿਆਰਥੀ ਨੂੰ ਲੱਭਣ ਦੇ ਯਤਨ ਕੀਤੇ ਜਾ ਰਿਹੇ ਸਨ ਪਰ ਖ਼ਬਰ ਲਿਖੇ ਜਾਣ ਤੱਕ ਡੁੱਬੇ ਵਿਦਿਆਰਥੀ ਨੂੰ ਗੋਤਾਖੋਰਾਂ ਨੇ ਉਥੋਂ ਕਰੀਬ ਢਾਈ ਕਿਲੋਮੀਟਰ ਦੂਰ ਚੱਕ ਅਤਰ ਸਿੰਘ ਵਾਲਾ ਦੇ ਪੁਲ ਨੇੜੇ ਜਾ ਲੱਭਿਆ। ਜਿਸ ਨੂੰ ਘੁੱਦਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਬਾਰੇ ਹਸਪਤਾਲ ਦੀ ਐੱਸ ਐੱਮ ਓ ਡਾ.ਊਸ਼ਾ ਗੋਇਲ ਨੇ ਦੱਸਿਆ ਕਿ ਡਾ.ਬਿਕਰਮਜੀਤ ਸਿੰਘ ਕੋਲ ਇਹ ਕੇਸ ਆਇਆ ਸੀ ਜਿਸ ਦਾ ਬ੍ਰੇਨ ਡੈੱਡ ਹੋਣ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪੰ੍ਰਤੂ ਉਸ ਦੇ ਵਾਰਿਸ ਉਸ ਨੂੰ ਆਪਣੇ ਤੌਰ ਤੇ ਬਚਾਉਂਣ ਲਈ ਕਿਸੇ ਹੋਰ ਥਾਂ ਲੈ ਗਏ

WRITTEN BY