Skip to content
Independent perspectives. Global stories.
BREAKING

ਸੁਖਬੀਰ ਬਾਦਲ ਵੱਲੋਂ 865 ਪੁਲਿਸ ਅਧਿਕਾਰੀਆਂ ਕਰਮਚਾਰੀਆਂ ਨੂੰ ਅਗਲੇ ਰੈਂਕ ਦੇ ਚਾਰਜ ਦੀ ਪ੍ਰਵਾਨਗੀ

Share this story

ਚੰਡੀਗੜ੍ਹ, 23 ਜੁਲਾਈ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ 850 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਜਿਨ੍ਹਾਂ ਵਿਚ 40 ਪੁਲਿਸ ਕਪਤਾਨ, 125 ਉਪ ਪੁਲਿਸ ਕਪਤਾਨ, 200 ਇੰਸਪੈਕਟਰ, 250 ਸਬ ਇੰਸਪੈਕਟਰ ਅਤੇ 250 ਏ.ਐਸ.ਆਈ ਸ਼ਾਮਲ ਹਨ ਨੂੰ ਅਗਲੇ ਉਚ ਰੈਂਕ ਦੇ ਚਾਰਜ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਵਲੋਂ ਇਸ ਸਬੰਧ ਵਿਚ ਛੇਤੀ ਹੀ ਪੀ.ਏ.ਪੀ ਮੁੱਖ ਦਫਤਰ, ਜਲੰਧਰ ਵਿਖੇ ਇਨ੍ਹਾਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਲਈ ਕਰਵਾਏ ਜਾ ਰਹੇ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਅੱਤਵਾਦ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਕਰਾਈਮ ਅਤੇ ਆਮ ਲੋਕਾਂ ਨੂੰ ਪ੍ਰਭਾਵਤ ਕਰਦੇ ਗਲੀਆਂ ਮੁਹੱਲਿਆਂ ਵਿਚ ਹੁੰਦੇ ਛੋਟੇ ਜ਼ੁਰਮਾਂ ਜਿਵੇਂ ਕਿ ਸਨੈਚਿੰਗ ਆਦਿ ਜਿਹੀਆਂ ਚੁਣੌਤੀਆਂ ਨੂੰ ਅਸਰਦਾਰ ਢੰਗ ਨਾਲ ਨਜਿਠਣ ਹਿੱਤ ਤਿਆਰ ਕਰਨ ਲਈ ਰਾਜ ਪੁਲਿਸ ਦੇ ਵਿਸਥਾਰ, ਨਵੇਂ ਸਿਰਿਓਂ ਵਿਉਂਤਬੰਦੀ ਅਤੇ ਆਧੁਨਿਕੀਕਰਨ ਲਈ ਕਈ ਕਦਮ ਚੁੱਕੇ ਹਨ। ਰਾਜ ਸਰਕਾਰ ਵਲੋਂ ਸਮੁਦਾਇਕ ਪੁਲਿਸ ਵਿਵਸਥਾ ਪਹਿਲਕਦਮੀਆਂ ਜਿਵੇਂ ਕਿ ਨਾਈਟ ਪੁਲਿਸਿੰਗ ਸਕੀਮ, ਸਾਂਝ ਸੁਵਿਧਾ ਕੇਂਦਰ, ਮਹਿਲਾ ਹੈਲਪਲਾਈਨ, ਵੁਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕੁਐਡ, ਸੈਕਸੁਅਲ ਅਸਾਲਟ ਰੈਸਪਾਂਸ ਟੀਮਜ਼, ਵੁਮੈਨ ਪੁਲਿਸ ਸਟੇਸ਼ਨ, ਐਨ. ਆਰ. ਆਈ ਪੁਲਿਸ ਸਟੇਸ਼ਨ ਸਮੇਤ ਕਈ ਲੋਕ ਪੱਖੀ ਯੋਜਨਾਵਾਂ ਆਰੰਭੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਨੇੜ ਭਵਿੱਖ ਵਿਚ ਕਈ ਹੋਰ ਨਵੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਪਿੰਡਾਂ ਅਤੇ ਦੂਰ ਦਰਾੜੇ ਦੇ ਦਿਹਾਤੀ ਖੇਤਰਾਂ ਵਿਚ 20 ਮਿੰਟ ਤੋਂ ਵੀ ਘੱਟ ਸਮੇਂ ਵਿਚ ਪੁਲਿਸ ਸਹਾਇਤਾ ਪ੍ਰਦਾਨ ਕਰਨ ਲਈ ਰੂਰਲ ਰੈਪਿਡ ਪੁਲਿਸ ਰਿਸਪਾਂਸ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ ਅਤੇ ਅੰਮ੍ਰਿਤਸਰ ਲਈ ਸੇਫ ਸਿਟੀ ਪ੍ਰਾਜੈਕਟਾਂ ਤੋਂ ਇਲਾਵਾ ਸੀਨੀਅਰ ਸਿਟੀਜਨ ਹੈਲਪਲਾਈਨ ਅਤੇ ਐਨ.ਆਰ.ਆਈ ਹੈਲਪਲਾਈਨ ਵੀ ਛੇਤੀ ਹੀ ਰਾਜ ਭਰ ਵਿਚ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਵਿਚ ਤੇਜ਼ੀ ਲਿਆਉਣ ਅਤੇ ਪੁਲਿਸ ਨੂੰ ਲੋਕਾਂ ਦੇ ਨਾਲ ਬਿਹਤਰ ਤਾਲਮੇਲ ਲਈ ਤਿਆਰ ਕਰਨਾ ਹੀ ਇਨ੍ਹਾਂ ਪਹਿਲਕਦਮੀਆਂ ਪਿਛੇ ਮੌਜੂਦ ਅਸਲ ਭਾਵਨਾ ਹੈ। ਇਨ੍ਹਾਂ ਯੋਜਨਾਵਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਪੰਜਾਬ ਪੁਲਿਸ ਵਿਚ 17,000 ਕਾਂਸਟੇਬਲਾਂ ਦੀ ਰਿਕਾਰਡ ਭਰਤੀ ਪਿਛਲੇ ਕੁਝ ਸਾਲਾਂ ਦੌਰਾਨ ਕੀਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਉਚ ਅਹੁਦੇ ਦਾ ਚਾਰਜ ਦੇਣ ਨਾਲ ਸਾਰੇ ਤਰ੍ਹਾਂ ਦੀਆਂ ਹੰਗਾਮੀ ਅਤੇ ਮੁਸ਼ਕਲ ਹਾਲਤਾਂ, ਉਤਰਾਖੰਡ ਜਿਹੀਆਂ ਤਰਾਸਦੀਆਂ ਦੌਰਾਨ ਚੰਗੀ ਕਾਰਗੁਜਾਰੀ ਦਿਖਾਉਣ, ਚੋਣਾਂ ਜਾਂ ਵੱਖ ਵੱਖ ਸਮਾਜਿਕ-ਧਾਰਮਿਕ ਅਤੇ ਆਰਥਿਕ ਮੁੱਦਿਆਂ ‘ਤੇ ਹੁੰਦੇ ਰੋਸ ਮੁਜਾਹਰਿਆਂ ਦੌਰਾਨ ਆਪਣੀ ਡਿਊਟੀ ਨੂੰ ਵਧੀਆ ਢੰਗ ਨਾਲ ਨਿਭਾਉਣ ਲਈ ਪ੍ਰੇਰਨਾ ਮਿਲੇਗੀ।

WRITTEN BY